ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਫ਼ੌਜੀ ਦੀ ਮੌਤ
Saturday, Jun 28, 2025 - 10:50 AM (IST)

ਮੰਡੀ ਅਰਨੀਵਾਲਾ (ਸੁਖਦੀਪ) : ਪਿੰਡ ਕੁਹਾੜਿਆਂ ਵਾਲੀ ਦੇ ਇਕ ਫ਼ੌਜੀ ਜਵਾਨ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਪਿੰਡ ਕੁਹਾੜਿਆਂ ਵਾਲੀ ਦੇ ਸਾਬਕਾ ਸਰਪੰਚ ਕਰਨਜੀਤ ਸਿੰਘ ਚਹਿਲ ਨੇ ਦੱਸਿਆ ਕਿ ਪਿੰਡ ਦਾ ਸਤਨਾਮ ਸਿੰਘ ਸਾਲ 2001 ’ਚ ਫ਼ੌਜ 'ਚ ਭਰਤੀ ਹੋਇਆ ਸੀ।
ਉਸ ਦੀ ਡਿਊਟੀ ਆਸਾਮ ਰਾਈਫਲ ’ਚ ਸੀ। ਉਹ ਡਿਊਟੀ ਵੀ ਆਸਾਮ ’ਚ ਹੀ ਕਰ ਰਿਹਾ ਸੀ। ਬੀਤੇ ਦਿਨੀਂ ਡਿਊਟੀ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਨੇ 30 ਜੂਨ ਨੂੰ ਰਿਟਾਇਰ ਹੋਣਾ ਸੀ। ਉਹ ਆਪਣੇ ਪਿੱਛੇ 2 ਬੱਚੇ ਅਤੇ ਪਤਨੀ ਛੱਡ ਗਿਆ। ਪਿੰਡ ’ਚ ਇਸ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਹੈ।