ਟ੍ਰੇਨਿੰਗ ਕੈਂਪ ''ਚ ਗੋਲੀ ਲੱਗਣ ਨਾਲ ਫੌਜੀ ਦੀ ਮੌਤ

Wednesday, Dec 27, 2017 - 07:15 AM (IST)

ਟ੍ਰੇਨਿੰਗ ਕੈਂਪ ''ਚ ਗੋਲੀ ਲੱਗਣ ਨਾਲ ਫੌਜੀ ਦੀ ਮੌਤ

ਬਠਿੰਡਾ  (ਬਲਵਿੰਦਰ) - ਬਠਿੰਡਾ ਛਾਉਣੀ ਦੇ ਇਕ ਫੌਜੀ ਦੀ ਸੂਰਤਗੜ੍ਹ ਦੇ ਟ੍ਰੇਨਿੰਗ ਕੈਂਪ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ।  ਮਿਲੀ ਜਾਣਕਾਰੀ ਮੁਤਾਬਕ ਰਾਮ ਲਖਣ (33) ਵਾਸੀ ਫਰੂਖਾਬਾਦ ਬੰਕਿਆ (ਉੱਤਰ ਪ੍ਰਦੇਸ਼) ਫੌਜ ਦੀ 15 ਆਰਮਡ ਜਵਾਨ ਟੁਕੜੀ ਵਿਚ ਭਰਤੀ ਹੋਇਆ ਸੀ। ਜੋ ਅੱਜਕੱਲ ਸੂਰਤਗੜ੍ਹ ਦੇ ਟ੍ਰੇਨਿੰਗ ਕੈਂਪ ਵਿਚ ਵਿਸ਼ੇਸ਼ ਟ੍ਰੇਨਿੰਗ ਲੈ ਰਿਹਾ ਸੀ। ਇਸ ਦੌਰਾਨ ਜਦੋਂ ਹੋਰ ਫੌਜੀ ਗੋਲੀ ਚਲਾਉਣ ਦੀ ਟ੍ਰੇਨਿੰਗ ਲੈ ਰਹੇ ਸਨ ਤਾਂ ਉਹ ਨੇੜੇ ਹੀ ਇਕ ਟਰੱਕ ਵਿਚ ਬੈਠਾ ਸੀ। ਇਸੇ ਦੌਰਾਨ ਇਕ ਗੋਲੀ ਉਸ ਦੇ ਪੱਟ ਵਿਚ ਲੱਗ ਗਈ। ਫੌਜੀ ਅਧਿਕਾਰੀਆਂ ਦੀ ਅਗਵਾਈ ਹੇਠ ਉਸ ਨੂੰ ਹੈਲੀਕਾਪਟਰ ਰਾਹੀਂ ਬਠਿੰਡਾ ਛਾਉਣੀ ਦੇ ਹਸਪਤਾਲ ਵਿਚ ਲਿਆਂਦਾ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦਾ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰ ਹਵਾਲੇ ਕਰ ਦਿੱਤੀ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਕੈਂਟ ਦੇ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਇਕ ਹਾਦਸਾ ਸੀ, ਜਿਸ ਦੇ ਸਬੰਧ ਵਿਚ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।


Related News