ਤੇਰਾ-ਤੇਰਾ ਹੱਟੀ ਵਲੋਂ 7ਵਾਂ ਮੈਡੀਕਲ ਕੈਂਪ 21 ਦਸੰਬਰ ਨੂੰ

Tuesday, Dec 16, 2025 - 11:58 AM (IST)

ਤੇਰਾ-ਤੇਰਾ ਹੱਟੀ ਵਲੋਂ 7ਵਾਂ ਮੈਡੀਕਲ ਕੈਂਪ 21 ਦਸੰਬਰ ਨੂੰ

ਜਲੰਧਰ : ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ 120 ਫੁੱਟੀ ਰੋਡ ਜਲੰਧਰ ਜੋ ਕਿ ਲੋੜਵੰਦ ਪਰਿਵਾਰਾਂ ਦੀ ਸੇਵਾ ਨੂੰ ਹਮੇਸ਼ਾ ਅੱਗੇ ਰਹਿੰਦੀ ਹੈ ਅਤੇ ਸੇਵਾ ਦੇ 7 ਸਾਲ ਪੂਰੇ ਹੋਣ 'ਤੇ ਤੇਰਾ-ਤੇਰਾ ਹੱਟੀ ਦੇ ਮੈਂਬਰਾਂ ਵਲੋਂ ਮੀਟਿੰਗ ਰੱਖੀ ਗਈ। ਤੇਰਾ-ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਦੀ ਅਗਵਾਈ ਹੇਠ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ, ਤੇਰਾ ਤੇਰਾ ਹੱਟੀ ਦੇ 8ਵੇਂ ਸਾਲ 'ਚ ਪ੍ਰਵੇਸ਼ ਕਰਨ 'ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ 21 ਦਸੰਬਰ  2025 ਦਿਨ ਐਤਵਾਰ ਨੂੰ ਸਵੇਰੇ 8 ਤੋਂ 9.30 ਵਜੇ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਉਪਰੰਤ ਅਰਦਾਸ ਤੋਂ ਬਾਅਦ ਮੈਡੀਕਲ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਲਗਾਇਆ ਜਾਵੇਗਾ। 

PunjabKesari

ਇਸ ਕੈਂਪ ਵਿਚ ਹਰ ਬਿਮਾਰੀ ਦਾ ਇਲਾਜ ਹੱਡੀਆਂ ਦੀ ਜਾਂਚ, ਅੱਖਾਂ ਦੀ ਜਾਂਚ ਅਤੇ ਸਰੀਰਕ ਜਾਂਚ ਹੋਮਿਓਪੈਥਿਕ ਦੇ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ ਅਤੇ ਸ਼ੂਗਰ ਚੈੱਕ ਅਤੇ ਬਲੱਡ ਕੈਂਪ ਵੀ ਲਗਾਇਆ ਜਾਵੇਗਾ। ਇਸ ਦੌਰਾਨ ਚਾਹ ਦਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਤੇਰਾ-ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਸੇਵਾਦਾਰ ਗੁਰਦੀਪ ਸਿੰਘ ਕਾਰਵਾਂ, ਪਰਮਜੀਤ ਸਿੰਘ ਰੰਗਪੁਰੀ, ਜਸਵਿੰਦਰ ਸਿੰਘ ਬਵੇਜਾ, ਜਤਿੰਦਰ ਪਾਲ ਸਿੰਘ ਕਪੂਰ, ਜਸਵਿੰਦਰ ਸਿੰਘ ਪਨੇਸਰ, ਸੰਜੀਵ ਸ਼ਰਮਾ, ਅਮਨਦੀਪ ਸਿੰਘ, ਹਰਤਰਮਨ ਸਿੰਘ, ਕਾਰਤਿਕ ਬਤਰਾ, ਧੀਰਜ ਅਤੇ ਹੋਰ ਮੈਂਬਰਾਂ ਨੇ ਹਿੱਸਾ ਲਿਆ।


author

Gurminder Singh

Content Editor

Related News