ਸੋਢਲ ਮੇਲੇ ਲਈ ਜਲਦਬਾਜ਼ੀ ''ਚ ਬਣਾਈ ਗਈ ਸੜਕ ਸ਼ਾਇਦ ਹੀ 10 ਦਿਨ ਚੱਲੇ

Saturday, Sep 07, 2019 - 02:22 PM (IST)

ਜਲੰਧਰ (ਖੁਰਾਣਾ) : ਉੱਤਰੀ ਭਾਰਤ ਦਾ ਪ੍ਰਸਿੱਧ ਬਾਬਾ ਸੋਢਲ ਮੇਲਾ ਸ਼ੁਰੂ ਹੋਣ 'ਚ ਕੁਝ ਹੀ ਦਿਨ ਰਹਿ ਗਏ ਹਨ ਪਰ ਮੇਲਾ ਏਰੀਏ ਦੀ ਦਸ਼ਾ ਸੁਧਾਰਣ ਲਈ ਨਿਗਮ ਨੇ ਕੋਈ ਯਤਨ ਨਹੀਂ ਕੀਤਾ। ਇਸ ਮਾਮਲੇ 'ਚ 'ਜਗ ਬਾਣੀ' 'ਚ ਖਬਰ ਲੱਗਣ ਤੋਂ ਬਾਅਦ ਹਰਕਤ ਆਏ ਨਗਰ ਨਿਗਮ ਨੇ ਜਿਥੇ ਸੋਢਲ ਮੰਦਰ ਨੂੰ ਜਾਂਦੀਆਂ ਸੜਕਾਂ 'ਤੇ ਪੈਚਵਰਕ ਦਾ ਕੰਮ ਸ਼ੁਰੂ ਕੀਤਾ, ਉਥੇ ਕਾਲੀ ਮਾਤਾ ਮੰਦਰ ਤੋਂ ਸੋਢਲ ਚੌਕ ਵਲ ਜਾਂਦੀ ਸੜਕ ਨੂੰ ਇੰਨੀ ਜਲਦਬਾਜ਼ੀ Ýਚ ਬਣਾਇਆ ਕਿ ਉਸਦੇ ਲਈ ਸਾਫ ਸਫਾਈ ਅਤੇ ਪਾਣੀ ਤੱਕ ਨੂੰ ਨਹੀਂ ਵੇਖਿਆ ਗਿਆ ਅਤੇ ਮਿੱਟੀ ਅਤੇ ਗਿਲੀ ਸਤਿਹ 'ਤੇ ਹੀ ਲੁੱਕ-ਬੱਜਰੀ ਦੀ ਪਰਤ ਪਾ ਦਿੱਤੀ ਗਈ ਜੋ ਸ਼ਾਇਦ ਹੀ 10 ਦਿਨ ਚੱਲੇ। ਨਿਗਮ ਅਧਿਕਾਰੀਆਂ ਨੇ ਜਿਸ ਤਰ੍ਹਾਂ ਜਲਦਬਾਜ਼ੀ 'ਚ ਇਹ ਸੜਕ ਬਣਾਈ, ਉਸ ਨਾਲ ਪੂਰੇ ਇਲਾਕੇ 'ਚ ਚਰਚਾ ਸ਼ੁਰੂ ਹੋ ਗਈ ਹੈ ਕਿ ਨਿਗਮ ਨੇ ਸੋਢਲ ਮੇਲੇ ਤੋਂ ਇਕ ਦੋ ਮਹੀਨੇ ਪਹਿਲਾਂ ਅਜਿਹੇ ਕੰਮ ਸ਼ੁਰੂ ਕਿਉਂ ਨਹੀਂ ਕਰਵਾਏ। ਹੁਣ ਜਦੋਂਕਿ ਮੇਲਾ ਸ਼ੁਰੂ ਹੋਣ 'ਚ 2-3 ਦਿਨ ਰਹਿ ਗਏ ਹਨ ਹੁਣ ਸੜਕ ਬਣਾਉਣ ਦੀ ਖਾਨਾਪੂਰਤੀ ਕਰ ਕੇ ਲੱਖਾਂ ਰੁਪਏ ਫਜ਼ੂਲ ਵਹਾਉਣ ਦਾ ਕੀ ਤੁਕ ਸੀ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਸੋਢਲ ਮੇਲਾ ਏਰੀਏ ਦੇ ਆਲੇ-ਦੁਆਲੇ ਸਾਰੇ ਕਾਂਗਰਸੀ ਕੌਂਸਲਰਾਂ ਦੇ ਵਾਰਡ ਹਨ ਪਰ ਕਿਸੇ ਕਾਂਗਰਸੀ ਆਗੂ ਨੇ ਨਿਗਮ ਵਲੋਂ ਕਰਵਾਏ ਜਾ ਰਹੇ ਘਟੀਆ ਕੰਮਾਂ 'ਤੇ ਇਤਰਾਜ਼ ਪ੍ਰਗਟ ਨਹੀਂ ਕੀਤਾ।

ਨਿਗਮ ਵਲੋਂ ਸੋਢਲ ਮੇਲਾ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਕਾਲੀ ਮਾਤਾ ਮੰਦਰ ਕੋਲ ਜਲਦਬਾਜ਼ੀ ਵਿਚ ਬਣਾਈ ਗਈ ਸੜਕ। ਇਹ ਸੜਕ ਜਿਸ ਤਰ੍ਹਾਂ ਮਿੱਟੀ ਅਤੇ ਪਾਣੀ ਦੇ ਉਪਰ ਹੀ ਬਣਾ ਦਿੱਤੀ ਗਈ, ਉਸ ਤੋਂ ਲੱਗਦਾ ਹੈ ਕਿ ਇਹ ਸੜਕ ਸ਼ਾਇਦ ਹੀ 10 ਦਿਨ ਚੱਲ ਸਕੇ। 

PunjabKesari

ਪੈਚਵਰਕ ਤੱਕ ਉਖੜਨ ਲੱਗੇ
ਮੇਲੇ ਨੂੰ ਵੇਖਦਿਆਂ ਨਗਰ ਨਿਗਮ ਨੇ ਅੱਜ ਸੋਢਲ ਮੰਦਰ ਨੂੰ ਜਾਂਦੀ ਸੜਕ 'ਤੇ ਪੈਚਵਰਕ ਕਰਵਾਏ ਪਰ ਪੈਚਵਰਕ ਦੀ ਕੁਆਲਿਟੀ ਇੰਨੀ ਘਟੀਆ ਸੀ ਕਿ ਸਵੇਰੇ ਲਾਏ ਪੈਚ ਸ਼ਾਮ ਨੂੰ ਹੀ ਉਖੜਨ ਲੱਗੇ। ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਨਿਗਮ ਦੇ ਪੈਚਵਰਕ ਬੱਜਰੀ ਵਿਚ ਤਬਦੀਲ ਹੋ ਰਹੇ ਹਨ, ਉਸ ਨਾਲ ਮੇਲੇ ਵਿਚ ਆਉਣ ਵਾਲੇ ਭਗਤਾਂ ਨੂੰ ਹੋਰ ਜ਼ਿਆਦਾ ਪ੍ਰੇਸ਼ਾਨੀ ਹੋਵੇਗੀ।
 


Anuradha

Content Editor

Related News