ਨਾਜਾਇਜ਼ ਮਾਈਨਿੰਗ ਵਿਰੁੱਧ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ

Wednesday, Feb 07, 2018 - 05:43 AM (IST)

ਨਾਜਾਇਜ਼ ਮਾਈਨਿੰਗ ਵਿਰੁੱਧ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ

ਅਜਨਾਲਾ,   (ਫਰਿਆਦ)-  ਅੱਜ ਸਥਾਨਕ ਸ਼ਹਿਰ 'ਚ ਰਾਵੀ ਦਰਿਆ ਦੇ ਨੇੜਲੇ ਕਿਸਾਨਾਂ ਨੇ ਰੇਤ ਮਾਫੀਆ ਵੱਲੋਂ ਨਾਜਾਇਜ਼ ਮਾਈਨਿੰਗ ਕਰਨ, ਨਾਜਾਇਜ਼ ਵਰਮੇ ਲਾ ਕੇ ਦਰਿਆ 'ਚੋਂ ਰੇਤ ਕੱਢਣ ਤੇ ਮਾਈਨਿੰਗ ਕਾਰਨ ਉਨ੍ਹਾਂ ਦੇ ਟਿਊਬਵੈੱਲਾਂ ਦੇ ਪਾਣੀ ਦਾ ਲੈਵਲ ਹੇਠਾਂ ਜਾਣ ਤੇ ਉਪਜਾਊ ਜ਼ਮੀਨਾਂ ਉਜਾੜਨ ਤੋਂ ਖਫਾ ਹੋ ਕੇ ਹੱਥਾਂ 'ਚ ਤਖਤੀਆਂ ਫੜ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਮਾਰਚ ਕਰਨ ਉਪਰੰਤ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਭਾਜਪਾ ਦੇ ਸਪੈਸ਼ਲ ਇਨਵਾਈਟੀ ਮੈਂਬਰ ਡਾ. ਗੁਰਮੇਜ ਸਿੰਘ ਮਠਾੜੂ ਨੇ ਕਿਹਾ ਕਿ ਅਜਨਾਲਾ ਦੇ ਰਾਵੀ ਦਰਿਆ ਨੇੜੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਦਾ ਕਬਾੜਾ ਕਰਦੇ ਹੋਏ ਠੇਕੇਦਾਰਾਂ ਨੇ ਜਿਥੇ ਨਾਜਾਇਜ਼ ਮਾਈਨਿੰਗ, ਵਾਹਨਾਂ ਦਾ ਵਜ਼ਨ ਕਰਨ ਲਈ ਕੰਡੇ ਵੀ ਬੰਦ ਕੀਤੇ ਹੋਏ ਹਨ ਅਤੇ ਰੇਤਾ ਦੀ ਪਰਚੀ ਫੀਸ ਵੀ ਸਰਕਾਰੀ ਹੁਕਮਾਂ ਤੋਂ ਵੱਧ ਵਸੂਲ ਕੀਤੀ ਜਾ ਰਹੀ ਹੈ, ਉਥੇ ਠੇਕੇਦਾਰਾਂ ਨੇ ਮਾਈਨਿੰਗ ਦੀਆਂ ਸਰਕਾਰੀ ਸ਼ਰਤਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਖੱਡਾਂ ਦੀ ਅਸਲ ਜਗ੍ਹਾ ਦੀ ਬਜਾਏ ਆਸ-ਪਾਸ ਦੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ 'ਚੋਂ ਰੇਤ ਕੱਢਣੀ ਸ਼ੁਰੂ ਕੀਤੀ ਹੋਈ ਹੈ। ਇਸ ਮੌਕੇ ਵੱਡੀ ਗਿਣਤੀ 'ਚ ਹਾਜ਼ਰ ਕਿਸਾਨਾਂ ਨੇ ਐੱਸ. ਡੀ. ਐੱਮ. ਅਜਨਾਲਾ ਦੇ ਦਫਤਰ ਤੱਕ ਰੋਸ ਮਾਰਚ ਕਰਦਿਆਂ ਆਪਣੀ ਫਰਿਆਦ ਸਰਕਾਰ ਤੱਕ ਪਹੁੰਚਾਉਣ ਲਈ ਦਰਖਾਸਤਾਂ ਦਿੱਤੀਆਂ।


Related News