‘ਪੰਜਾਬ ਕੇਸਰੀ ਦੇ ਇਤਿਹਾਸ ਨੂੰ ਜਾਣੇ ਬਿਨਾਂ ਟਕਰਾਅ ਪੰਜਾਬ ਸਰਕਾਰ ਦੀ ਮੂਰਖਤਾ : ਚਿਰਾਗ ਪਾਸਵਾਨ
Wednesday, Jan 21, 2026 - 07:43 AM (IST)
ਜਲੰਧਰ, (ਮ੍ਰਿਦੁਲ) - ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਸੁਪਰੀਮੋ ਅਤੇ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ‘ਪੰਜਾਬ ਕੇਸਰੀ ਗਰੁੱਪ’ ’ਤੇ ਬਿਨਾਂ ਵਜ੍ਹਾ ਛਾਪੇਮਾਰੀ ਕਰ ਕੇ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਕੇਜਰੀਵਾਲ ਨੇ ‘ਪੰਜਾਬ ਕੇਸਰੀ ਗਰੁੱਪ’ ਦਾ ਇਤਿਹਾਸ ਜਾਣੇ ਬਿਨਾਂ ਟਕਰਾਅ ਕੀਤਾ ਹੈ, ਜੋ ਕਿ ‘ਆਪ’ ਸਰਕਾਰ ਦੀ ਮੂਰਖਤਾ ਹੈ।
ਇਹ ਵੀ ਪੜ੍ਹੋ : 'ਆਪ' ਨੂੰ ਸੁਪਰੀਮ ਕੋਰਟ ਦਾ ਕਰਾਰਾ ਝਟਕਾ, ਨਹੀਂ ਰੋਕ ਸਕਦੇ ਪੰਜਾਬ ਕੇਸਰੀ ਦੀ ਪ੍ਰੈਸ
ਅੱਤਵਾਦ ਦੇ ਦੌਰ ਵਿਚ ਵੀ ਇਸ ਗਰੁੱਪ ਨੇ ਨਿਡਰ ਪੱਤਰਕਾਰੀ ਰਾਹੀਂ ਜਨਤਾ ਦੀ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰੈੱਸ ਦੀ ਆਜ਼ਾਦੀ ਨੂੰ ਦਬਾਉਣ ਦੇ ਉਦੇਸ਼ ਨਾਲ ‘ਪੰਜਾਬ ਕੇਸਰੀ ਗਰੁੱਪ’ ਦੇ ਮਾਲਕਾਂ ਖਿਲਾਫ ਦਰਜ ਕੀਤੇ ਗਏ ਕਥਿਤ ਝੂਠੇ ਮਾਮਲਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਦੇ ਨਾਲ ਹੀ ਮੀਡੀਆ ਦਫ਼ਤਰਾਂ ’ਤੇ ਕੀਤੀ ਜਾ ਰਹੀ ਕਥਿਤ ਗੈਰ-ਕਾਨੂੰਨੀ ਛਾਪੇਮਾਰੀ ਤੁਰੰਤ ਬੰਦ ਹੋਣੀ ਚਾਹੀਦੀ ਹੈ ਅਤੇ ਕਲਮ ਦੇ ਧਨੀ ਤੇ ਕੁਰਬਾਨੀਆਂ ਦੇ ਪ੍ਰਤੀਕ ਚੋਪੜਾ ਪਰਿਵਾਰ ਤੋਂ ਜਨਤਕ ਤੌਰ ’ਤੇ ਮੁਆਫੀ ਮੰਗੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : 16, 17, 18, 19, 20 ਜਨਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹੋਰ ਪਵੇਗੀ ਹੱਢ ਚੀਰਵੀਂ ਠੰਡ
ਉੱਥੇ ਹੀ, ਲੋਕ ਜਨਸ਼ਕਤੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਰਾਜੇਸ਼ ਗਹਿਰੀਵਾਲ ਨੇ ਕਿਹਾ ਕਿ ਪ੍ਰੈੱਸ ਨੂੰ ਗੈਰ-ਪ੍ਰਦੂਸ਼ਣਕਾਰੀ ਉਦਯੋਗ ਦੀ ਸ਼੍ਰੇਣੀ ਵਿਚ ਸ਼ਾਮਲ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀ ਕਾਰਵਾਈ ਮੰਦਭਾਗੀ ਹੈ। ਇਹ ਪੂਰੀ ਕਾਰਵਾਈ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਮਨਸ਼ਾ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਰਹੀ ਹੈ, ਜਿਸ ਨੂੰ ਪੰਜਾਬ ਦੀ ਜਨਤਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਆਗੂਆਂ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਉਹ ਸਰਕਾਰਾਂ ਦਾ ਗੁਲਾਮ ਨਹੀਂ, ਸਗੋਂ ਸੁਤੰਤਰ ਅਤੇ ਨਿਰਪੱਖ ਹੁੰਦਾ ਹੈ। ਅਜਿਹੇ ਵਿਚ ਸੱਤਾਧਾਰੀ ‘ਆਪ’ ਸਰਕਾਰ ਵੱਲੋਂ ‘ਪੰਜਾਬ ਕੇਸਰੀ’ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨਾ ਨਿੰਦਣਯੋਗ ਹੈ।
ਇਹ ਵੀ ਪੜ੍ਹੋ : ਟੋਲ ਪਲਾਜ਼ਿਆਂ 'ਤੇ ਰੁਕਣ ਦਾ ਝੰਜਟ ਖ਼ਤਮ! ਇਸ ਸੂਬੇ 'ਚ ਹੁਣ ਚੱਲਦੀਆਂ ਗੱਡੀਆਂ ਦਾ ਕੱਟਿਆ ਜਾਵੇਗਾ ਟੈਕਸ
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਖਰਾਬ ਹੈ ਅਤੇ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਉਨ੍ਹਾਂ ਯਾਦ ਦਿਵਾਇਆ ਕਿ ਅੱਤਵਾਦ ਦੇ ਦੌਰ ਵਿਚ ਸੱਚਾਈ ਨੂੰ ਜਨਤਾ ਤੱਕ ਪਹੁੰਚਾਉਣ ਲਈ ਲਾਲਾ ਜਗਤ ਨਾਰਾਇਣ ਸਮੇਤ ਰਮੇਸ਼ ਚੋਪੜਾ, ‘ਪੰਜਾਬ ਕੇਸਰੀ’ ਤੇ ‘ਜਗ ਬਾਣੀ’ ਦੇ ਪੱਤਰਕਾਰਾਂ ਅਤੇ ਅਖ਼ਬਾਰ ਵੰਡਣ ਨਾਲ ਜੁੜੇ ਕਈ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਫਿਰ ਵੀ ‘ਪੰਜਾਬ ਕੇਸਰੀ’ ਦੀ ਕਲਮ ਨੂੰ ਰੋਕਿਆ ਨਹੀਂ ਜਾ ਸਕਿਆ। ਚਿਰਾਗ ਪਾਸਵਾਨ ਅਤੇ ਰਾਜੇਸ਼ ਗਹਿਰੀਵਾਲ ਨੇ ਕਿਹਾ ਕਿ ‘ਪੰਜਾਬ ਕੇਸਰੀ ਗਰੁੱਪ’ ਅਤੇ ਚੋਪੜਾ ਪਰਿਵਾਰ ਦੇ ਇਤਿਹਾਸ ਨੂੰ ਜਾਣੇ ਬਿਨਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਟਕਰਾਅ ਮੁੱਲ ਲੈਣਾ ਸਰਾਸਰ ਮੂਰਖਤਾ ਹੈ।
ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਮੌਕੇ ਸ਼ਮਸ਼ਾਨਘਾਟ 'ਚ ਭੁੱਲ ਕੇ ਵੀ ਨਾ ਜਾਣ ਇਹ ਲੋਕ, ਨਹੀਂ ਤਾਂ...
ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੀ ਪੂਰੀ ਲੀਡਰਸ਼ਿਪ ਟੀਮ ਨੇ ਰਾਸ਼ਟਰੀ ਪੱਧਰ ’ਤੇ ‘ਪੰਜਾਬ ਕੇਸਰੀ ਗਰੁੱਪ’ ਖਿਲਾਫ ਕੀਤੇ ਜਾ ਰਹੇ ਕਥਿਤ ਨਾਜਾਇਜ਼ ਦਬਾਅ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸੀਨੀਅਰ ਮੀਡੀਆ ਇੰਚਾਰਜ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲ ਨੇ ‘ਪੰਜਾਬ ਕੇਸਰੀ’ ਦੇ ਮਾਲਕ ਅਮਿਤ ਚੋਪੜਾ ਨਾਲ ਟੈਲੀਫੋਨ ’ਤੇ ਗੱਲਬਾਤ ਕਰ ਕੇ ਮੌਜੂਦਾ ਹਾਲਾਤ ਦੀ ਜਾਣਕਾਰੀ ਲਈ ਅਤੇ ਭਰੋਸਾ ਦਿਵਾਇਆ ਕਿ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ‘ਪੰਜਾਬ ਕੇਸਰੀ ਗਰੁੱਪ’ ਅਤੇ ਚੋਪੜਾ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਇਹ ਵੀ ਪੜ੍ਹੋ : Google 'ਤੇ ਗਲਤੀ ਨਾਲ ਵੀ ਸਰਚ ਨਾ ਕਰੋ ਇਹ ਚੀਜ਼ਾਂ, ਹੋ ਸਕਦੀ ਹੈ ਜੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
