ਪੰਜਾਬ ਸਰਕਾਰ ਵੱਲੋਂ ‘ਪੰਜਾਬ ਕੇਸਰੀ’ ਗਰੁੱਪ ਖ਼ਿਲਾਫ਼ ਆਰੰਭੀ ਕਾਰਵਾਈ ਅਤਿ ਨਿੰਦਣਯੋਗ: ਬੀਬੀ ਜਗੀਰ ਕੌਰ
Tuesday, Jan 20, 2026 - 08:53 AM (IST)
ਬੇਗੋਵਾਲ (ਰਜਿੰਦਰ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੀਡੀਆ ਹਮੇਸ਼ਾ ਹੀ ਇਕ ਆਜ਼ਾਦ ਹਸਤੀ ਰੱਖਦਾ ਹੈ, ਜਿਸ ਨੇ ਸੱਚ ਦੀ ਆਵਾਜ਼ ਉਠਾਉਣੀ ਹੁੰਦੀ ਹੈ ਪਰ ਹੁਣ ਪੰਜਾਬ ਸਰਕਾਰ ਵੱਲੋਂ ‘ਪੰਜਾਬ ਕੇਸਰੀ’ ਗਰੁੱਪ ਖਿਲਾਫ ਜੋ ਕਾਰਵਾਈ ਆਰੰਭੀ ਹੋਈ ਹੈ, ਉਹ ਅਤਿ ਨਿੰਦਣਯੋਗ ਹੈ ਅਤੇ ਇਹ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਮੀਡੀਆ ਸਰਕਾਰਾਂ ਦਾ ਗੁਲਾਮ ਨਹੀਂ, ਸਗੋਂ ਆਜ਼ਾਦ ਅਤੇ ਨਿਰਪੱਖ ਹੁੰਦਾ ਹੈ। ਜੇਕਰ ਮੀਡੀਆ ਨਾਲ ਤੁਹਾਡੀ ਕੋਈ ਗੱਲਬਾਤ ਹੋਵੇ, ਉਨ੍ਹਾਂ ਨੂੰ ਵਿਚਾਰ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਮੌਕੇ ਸ਼ਮਸ਼ਾਨਘਾਟ 'ਚ ਭੁੱਲ ਕੇ ਵੀ ਨਾ ਜਾਣ ਇਹ ਲੋਕ, ਨਹੀਂ ਤਾਂ...
ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਮੀਡੀਆ ਵਾਲਿਆਂ ਦੇ ਵੀ ਕਾਰੋਬਾਰ ਹਨ, ਜਿਸ ਤਰ੍ਹਾਂ ਹੁਣ ‘ਪੰਜਾਬ ਕੇਸਰੀ’ ਗਰੁੱਪ ਨੂੰ ਤੰਗ ਕੀਤਾ ਜਾ ਰਿਹਾ ਹੈ, ਅਜਿਹਾ ਨਹੀਂ ਸੀ ਕੀਤਾ ਜਾਣਾ ਚਾਹੀਦਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਤੁਸੀਂ ਕੰਮ ਰੱਜ ਕੇ ਕਰੋ ਅਤੇ ਅਖਬਾਰਾਂ ਵਿਚ ਵੀ ਪ੍ਰਚਾਰ ਕਰੋ ਪਰ ਜੇਕਰ ਦੂਜੀਆਂ ਪਾਰਟੀਆਂ ਤੁਹਾਡੇ ਕੰਮਾਂ ਸਬੰਧੀ ਬੋਲਦੀਆਂ ਹਨ ਤਾਂ ਉਨ੍ਹਾਂ ਦੀ ਆਵਾਜ਼ ਵੀ ਸੁਣੋ, ਕਿਉਂਕਿ ਦੂਜੀਆਂ ਪਾਰਟੀਆਂ ਤੋਂ ਹੀ ਤਹਾਨੂੰ ਅਸਲੀਅਤ ਦਾ ਪਤਾ ਲੱਗੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਲਾਅ ਐਂਡ ਆਰਡਰ ਦਾ ਜੋ ਹਾਲ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ, ਕਿਉਂਕਿ ਦਿਨ-ਦਿਹਾੜੇ ਕਤਲ ਹੋ ਰਹੇ ਹਨ ਤੇ ਗੈਂਗਸਟਰਵਾਦ ਵਧ ਰਿਹਾ ਹੈ। ਸੂਬੇ ਵਿਚ ਵਿਕਾਸ ਕੰਮਾਂ ਵਿਚ ਵੀ ਬਹੁਤ ਵੱਡੀ ਖੜੋਤ ਆ ਗਈ ਹੈ।
ਇਹ ਵੀ ਪੜ੍ਹੋ : Google 'ਤੇ ਗਲਤੀ ਨਾਲ ਵੀ ਸਰਚ ਨਾ ਕਰੋ ਇਹ ਚੀਜ਼ਾਂ, ਹੋ ਸਕਦੀ ਹੈ ਜੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
