ਪੇਕੇ ਘਰ ਪਿਓ ਨੂੰ ਮਿਲਣ ਆਈ ਭੈਣ ਦਾ ਵੱਡੇ ਭਰਾ ਨੇ ਕੀਤਾ ਬੇਰਹਿਮੀ ਨਾਲ ਕਤਲ

Tuesday, Jun 14, 2022 - 11:17 AM (IST)

ਪੇਕੇ ਘਰ ਪਿਓ ਨੂੰ ਮਿਲਣ ਆਈ ਭੈਣ ਦਾ ਵੱਡੇ ਭਰਾ ਨੇ ਕੀਤਾ ਬੇਰਹਿਮੀ ਨਾਲ ਕਤਲ

ਫ਼ਾਜ਼ਿਲਕਾ (ਸੁਨੀਲ ਨਾਗਪਾਲ) : ਫ਼ਾਜ਼ਿਲਕਾ ਵਿਚ ਇਕ ਵਾਰ ਫਿਰ ਤੋਂ ਰਿਸ਼ਤੇ ਤਾਰ-ਤਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਘਰੇਲੂ ਵਿਵਾਦ ਨੂੰ ਲੈ ਕੇ ਫਾਜ਼ਿਲਕਾ ਵਿਚ ਇਕ ਭਰਾ ਨੇ ਆਪਣੀ ਹੀ ਭੈਣ ਦਾ ਕਤਲ ਕਰ ਦਿੱਤਾ। ਮਾਮਲਾ ਫ਼ਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਉਝਾਂ ਵਾਲੀ ਦਾ ਹੈ, ਜਿਥੇ ਚੰਡੀਗੜ੍ਹ ਤੋਂ ਕੁੜੀ ਆਪਣੇ ਪਿਤਾ ਨੂੰ ਮਿਲਣ ਲਈ ਆਈ ਸੀ, ਇਸ ਦੌਰਾਨ ਘਰ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਜਦੋਂ ਉਕਤ ਕੁੜੀ ਵਿਚ ਬਚਾਅ ਕਰਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸ ਦੇ ਵੱਡੇ ਭਰਾ ਨੇ ਉਸ ’ਤੇ ਹੀ ਵਾਰ ਕਰ ਦਿੱਤਾ।

ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਦੇ ਡਰੋਂ ਹਾਈਕੋਰਟ ਪਹੁੰਚੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਜਾਣੋ ਕੀ ਹੈ ਪੂਰਾ ਮਾਮਲਾ

ਭਰਾ ਵਲੋਂ ਕੱਸੀ ਨਾਲ ਕੀਤੇ ਗਏ ਇਸ ਵਾਰ ਦੌਰਾਨ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰਵੀਨ ਕੌਰ (32) ਵਜੋਂ ਹੋਈ ਹੈ ਜੋ ਕਿ ਵਿਆਹੁਤਾ ਸੀ ਅਤੇ ਆਪਣੇ ਦੋ ਬੱਚਿਆਂ ਨਾਲ ਪੇਕੇ ਘਰ ਪਿਤਾ ਨੂੰ ਮਿਲਣ ਆਈ ਸੀ। ਮ੍ਰਿਤਕਾ ਦੇ ਪਿਤਾ ਨੇ ਕਿਹਾ ਕਿ ਘਰ ਦੀ ਵੰਡ ਨੂੰ ਲੈ ਕੇ ਉਸ ਦਾ ਵੱਡਾ ਮੁੰਡਾ ਕਲੇਸ਼ ਕਰਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸਭ ਕੁੱਝ ਵੰਡ ਵੀ ਦਿੱਤਾ ਪਰ ਇਸ ਦੇ ਬਾਵਜੂਦ ਉਹ ਪਰਿਵਾਰ ਨਾਲ ਲੜਾਈ ਝਗ਼ੜਾ ਕਰਦਾ ਸੀ। ਇਸੇ ਦੇ ਚੱਲਦੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ’ਤੇ ਵਾਪਰੇ ਹਾਦਸੇ ਨੇ ਉਜਾੜੇ ਕਈ ਪਰਿਵਾਰ, ਦੋ ਜੋੜਿਆਂ ਦੀ ਮੌਕੇ ’ਤੇ ਮੌਤ

ਇਸ ਵਾਰਦਾਤ ਦੀ ਸੂਚਨਾ ਮਿਲਿਦਆਂ ਹੀ ਸਥਾਨਕ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਸ ਦਾ ਆਖਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News