ਫੇਸਬੁੱਕ ਪੇਜ ''ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਖਿਲਾਫ਼ ਵਰਤੀ ਗਲਤ ਭਾਸ਼ਾ, ਸ਼ਿਕਾਇਤ ਦਰਜ

Thursday, Jul 07, 2016 - 11:25 AM (IST)

 ਫੇਸਬੁੱਕ ਪੇਜ ''ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਖਿਲਾਫ਼ ਵਰਤੀ ਗਲਤ ਭਾਸ਼ਾ, ਸ਼ਿਕਾਇਤ ਦਰਜ
ਚੰਡੀਗੜ੍ਹ (ਬਰਜਿੰਦਰ) : ਇਕ ਵਿਅਕਤੀ ਵਲੋਂ ਫੇਸਬੁੱਕ ਪੇਜ ''ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ''ਚ ਚੰਡੀਗੜ੍ਹ ਜ਼ਿਲਾ ਅਦਾਲਤ ''ਚ ਅਪਰਾਧਿਕ ਸ਼ਿਕਾਇਤ ਦਾਖਲ ਕੀਤੀ ਗਈ ਹੈ। ਰਮੀਸ਼ ਕੁਮਾਰ ਨਾਂ ਦੇ ਵਿਅਕਤੀ ਖ਼ਿਲਾਫ਼ ਲਾਇਅਰ ਫਾਰ ਹਿਊਮੈਨਿਟੀ ਦੇ ਪ੍ਰਧਾਨ ਰਵਿੰਦਰ ਸਿੰਘ ਬੱਸੀ ਨੇ ਸੀ. ਆਰ. ਪੀ. ਸੀ. ਦੀ ਧਾਰਾ 156 (3) ਤਹਿਤ ਇਹ ਸ਼ਿਕਾਇਤ ਦਾਖਿਲ ਕੀਤੀ ਹੈ। 
ਰਮੀਸ਼ ਕੁਮਾਰ ਖਿਲਾਫ਼ ਆਈ. ਪੀ. ਸੀ. ਦੀ ਧਾਰਾ 295-ਏ (ਜਾਣਬੁੱਝ ਕੇ ਦੁਰਭਾਵਨਾ ਨਾਲ ਧਾਰਮਿਕ ਭਾਵਨਾਵਾਂ ਨੂੰ ਦੁੱਖ ਪਹੁੰਚਾਉਣਾ) ਤਹਿਤ ਕੇਸ ਦਰਜ ਕਰਨ ਦੀ ਮੰਗ ਰੱਖੀ ਗਈ ਹੈ। ਇਸ ਲਈ ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਐੱਸ. ਐੱਸ. ਪੀ. ਯੂ. ਟੀ. ਤੇ ਐੱਸ. ਐੱਚ. ਓ. ਸੈਕਟਰ 34 ਨੂੰ ਨਿਰਦੇਸ਼ ਦਿੱਤੇ ਜਾਣ ਕਿ ਰਮੀਸ਼ ਕੁਮਾਰ ਖਿਲਾਫ਼ ਕੇਸ ਦਰਜ ਕੀਤਾ ਜਾਵੇ। 
ਮਾਮਲੇ ਦੀ ਸੁਣਵਾਈ ਕਰਦਿਆਂ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਸੈਕਟਰ 34 ਐੱਸ. ਐੱਚ. ਨੂੰ ਜਾਂਚ ਮਾਰਕ ਕਰਦੇ ਹੋਏ 27 ਜੁਲਾਈ ਲਈ ਰਿਪੋਰਟ ਤਲਬ ਕੀਤੀ ਹੈ। ਦਾਖਲ ਸ਼ਿਕਾਇਤ ''ਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਇਹ ਦੇਖ ਕੇ ਹੈਰਾਨ ਹੋ ਗਏ ਕਿ ਰਮੀਸ਼ ਕੁਮਾਰ ਨਾਂ ਦੇ ਵਿਅਕਤੀ ਨੇ ਫੇਸਬੁੱਕ ਪੇਜ ਬਣਾਇਆ ਹੋਇਆ ਹੈ, ਜਿਸ ''ਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਖਿਲਾਫ਼ ਗਲਤ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਤੇ ਪੇਜ ''ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ ਵੀ ਕੀਤੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਇਸ ਫੇਸਬੁੱਕ ਪੇਜ ''ਤੇ ਪੂਰੇ ਸਿੱਖ ਜਗਤ ਖਿਲਾਫ਼ ਵੀ ਗੰਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।

author

Babita Marhas

News Editor

Related News