ਅੱਜ ਤੋਂ ਖੁੱਲ੍ਹਣਗੀਆਂ ਦੁਕਾਨਾਂ ਪਰ ਇਜਾਜ਼ਤ ਜ਼ਰੂਰੀ

Saturday, Apr 25, 2020 - 11:03 PM (IST)

ਅੱਜ ਤੋਂ ਖੁੱਲ੍ਹਣਗੀਆਂ ਦੁਕਾਨਾਂ ਪਰ ਇਜਾਜ਼ਤ ਜ਼ਰੂਰੀ

ਚੰਡੀਗੜ੍ਹ (ਪਾਂਡੇ)- ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਨੀਵਾਰ ਸ਼ਾਮ ਮੀਡੀਆ ਨੂੰ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੁਕਾਨਾਂ ਨੂੰ ਖੋਲ੍ਹਣ ਨੂੰ ਲੈ ਕੇ ਜੋ ਨਿਰਦੇਸ਼ ਜਾਰੀ ਹੋਏ ਹਨ, ਹਰਿਆਣਾ ਵਿਚ ਉਸ ਦੀ ਪੂਰੀ ਪਾਲਨਾ ਕੀਤੀ ਜਾਵੇਗੀ। 26 ਅਪ੍ਰੈਲ ਤੋਂ ਸਬੰਧਿਤ ਖੇਤਰਾਂ ਵਿਚ ਦੁਕਾਨਾਂ ਖੋਲ੍ਹੀਆਂ ਜਾਣਗੀਆਂ, ਪਰ ਉਸ ਦੇ ਲਈ ਦੁਕਾਨਦਾਰਾਂ ਨੂੰ ਆਨਲਾਈਨ ਅਪਲਾਈ ਕਰਕੇ ਇਜਾਜ਼ਤ ਲੈਣੀ ਪਵੇਗੀ। ਇਸ ਦੇ ਲਈ ਹਰਿਆਣਾ ਸਰਕਾਰ ਨੇ ਇਕ ਪੋਰਟਲ ਬਣਾਇਆ ਹੈ, ਜੋ ਕਲ ਤੋਂ ਸੁਚਾਰੂ ਤਰੀਕੇ ਨਾਲ ਸ਼ੁਰੂ ਹੋ ਜਾਵੇਗਾ।


author

Sunny Mehra

Content Editor

Related News