ਮਰਜਰ ਨੂੰ ਲੈ ਕੇ ਭੜਕੇ ਬੈਂਕ ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ

07/22/2017 12:44:32 AM

ਹੁਸ਼ਿਆਰਪੁਰ, (ਘੁੰਮਣ)- ਕੁਝ ਬੈਂਕਾਂ ਨੂੰ ਮਰਜ ਕਰਨ ਦੀ ਸੰਭਾਵਨਾ ਦੇ ਵਿਰੋਧ 'ਚ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਤੇ ਆਲ ਇੰਡੀਆ ਬੈਂਕ ਆਫਿਸਰਜ਼ ਕਨਫੈੱਡਰੇਸ਼ਨ ਦੇ ਸੱਦੇ 'ਤੇ ਪੰਜਾਬ ਨੈਸ਼ਨਲ ਬੈਂਕ ਮੰਡਲ ਦਫ਼ਤਰ ਅੱਗੇ ਪੀ. ਐੱਨ. ਬੀ. ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਰੋਸ ਰੈਲੀ ਕਰ ਕੇ ਕੇਂਦਰ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। 
ਆਗੂਆਂ ਨੇ ਪਬਲਿਕ ਸੈਕਟਰ ਦੇ ਬੈਂਕਾਂ ਦੇ ਨਿੱਜੀਕਰਨ ਤੇ ਡਿਫਾਲਟਰ ਉਦਯੋਗਿਕ ਘਰਾਣਿਆਂ ਵੱਲੋਂ ਬੈਂਕਾਂ ਦੀ ਬਰਬਾਦੀ ਕਰਨ ਦਾ ਵਿਰੋਧ ਕੀਤਾ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਕਾਰਪੋਰੇਟਾਂ ਦੇ ਲੋਨ ਮੁਆਫ਼ ਕੀਤੇ ਜਾਣ ਦੀ ਬਜਾਏ ਰਿਕਵਰ ਕੀਤੇ ਜਾਣ, ਕਾਰਪੋਰੇਟ ਡਿਫਾਲਟਰਾਂ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਦਾ ਬੋਝ ਹੋਰ ਗਾਹਕਾਂ 'ਤੇ ਨਾ ਪਾਇਆ ਜਾਵੇ ਅਤੇ ਬੈਂਕਾਂ 'ਚ ਜਨ-ਵਿਰੋਧੀ ਸੁਧਾਰ ਨਾ ਲਾਗੂ ਕੀਤੇ ਜਾਣ। 
ਰੋਸ ਰੈਲੀ ਨੂੰ ਸਰਕਲ ਸਕੱਤਰ ਰਾਜੇਸ਼ ਗੁਪਤਾ, ਪ੍ਰਧਾਨ ਕੇ. ਜੀ. ਸ਼ਰਮਾ, ਐੱਸ. ਐੱਸ. ਮਾਣਕੂ, ਗਗਨਦੀਪ ਸਿੰਘ, ਦਿਨੇਸ਼ ਡੋਗਰਾ, ਰਾਜਨ ਓਹਰੀ, ਮਨਪ੍ਰੀਤ ਕੌਰ, ਹਿਨਾ ਗੋਇਲ, ਗਾਇਤਰੀ, ਦੇਸ ਰਾਜ ਅਤੇ ਕਮਲਦੀਪ ਸਿੰਘ ਨੇ ਵੀ ਸੰਬੋਧਨ ਕੀਤਾ।


Related News