ਪੈਸਿਆਂ ਪਿੱਛੇ ਇੰਨੇ ਡਿੱਗ ਗਏ ਲੋਕ? ਮਰੇ ਬੰਦੇ ਨੂੰ ਸਾਈਨ ਕਰਵਾਉਣ ਬੈਂਕ ਲੈ ਆਈ ਮਹਿਲਾ, ਪਤਾ ਲੱਗਾ ਤਾਂ...

Friday, Apr 19, 2024 - 03:28 AM (IST)

ਪੈਸਿਆਂ ਪਿੱਛੇ ਇੰਨੇ ਡਿੱਗ ਗਏ ਲੋਕ? ਮਰੇ ਬੰਦੇ ਨੂੰ ਸਾਈਨ ਕਰਵਾਉਣ ਬੈਂਕ ਲੈ ਆਈ ਮਹਿਲਾ, ਪਤਾ ਲੱਗਾ ਤਾਂ...

ਇੰਟਰਨੈਸ਼ਨਲ ਡੈਸਕ– ਦੁਨੀਆ ਹੁਣ ਬਹੁਤ ਬਦਲ ਚੁੱਕੀ ਹੈ। ਪਹਿਲਾਂ ਲੋਕ ਰਿਸ਼ਤਿਆਂ ਨੂੰ ਬਹੁਤ ਮਹੱਤਵ ਦਿੰਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਪੈਸਿਆਂ ਦੇ ਅੱਗੇ ਲੋਕ ਨਾ ਚੰਗੇ-ਮਾੜੇ ਨੂੰ ਯਾਦ ਕਰਦੇ ਹਨ ਤੇ ਨਾ ਹੀ ਰਿਸ਼ਤਿਆਂ ਦੀ ਪਰਵਾਹ ਕਰਦੇ ਹਨ। ਇਹੀ ਕਾਰਨ ਹੈ ਕਿ ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਮਨ ਕੁਝ ਦੇਰ ਲਈ ਸੁੰਨ ਹੋ ਜਾਂਦਾ ਹੈ।

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰਨ ਦੀ ਬਜਾਏ ਔਰਤ ਉਸ ਨੂੰ ਬੈਂਕ ਲੈ ਗਈ। ਜਦੋਂ ਸਟਾਫ਼ ਨੂੰ ਸ਼ੱਕ ਹੋਇਆ ਤਾਂ ਉਹ ਉਸ ਤੋਂ ਵਾਰ-ਵਾਰ ਉਸ ਬਾਰੇ ਪੁੱਛਦੇ ਰਹੇ। ਔਰਤ ਉਨ੍ਹਾਂ ਨੂੰ ਟਾਲਦੀ ਰਹੀ ਤੇ ਆਪਣੇ ਆਪ ਨੂੰ ਉਸ ਦੀ ਰਿਸ਼ਤੇਦਾਰ ਦੱਸਦੀ ਰਹੀ। ਉਹ 68 ਸਾਲਾ ਵਿਅਕਤੀ ਦੀ ਮ੍ਰਿਤਕ ਦੇਹ ਲਈ ਸਿਰਫ਼ 17 ਹਜ਼ਾਰ ਰਿਆਸ ਯਾਨੀ ਕਰੀਬ 2.7 ਲੱਖ ਰੁਪਏ ਦਾ ਕਰਜ਼ਾ ਲੈਣਾ ਚਾਹੁੰਦੀ ਸੀ।

ਇਹ ਖ਼ਬਰ ਵੀ ਪੜ੍ਹੋ : ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਸੈਲੂਨ ਮਾਲਕ ਦਾ ਕਤਲ, ਹੱਥ ਵੱਢੇ ਤੇ ਸਿਰ ਕੀਤਾ ਖੋਖਲਾ

ਮ੍ਰਿਤਕ ਵਿਅਕਤੀ ਨੂੰ ਬੈਂਕ ਲੈ ਆਈ
ਇਹ ਘਟਨਾ ਬ੍ਰਾਜ਼ੀਲ ’ਚ ਇਟਾਲੂ ਬੈਂਕ ਦੀ ਇਕ ਸ਼ਾਖਾ ’ਚ ਵਾਪਰੀ। ਇਥੇ ਇਕ 42 ਸਾਲਾ ਔਰਤ ਇਕ ਵਿਅਕਤੀ ਦੀ ਲਾਸ਼ ਨੂੰ ਆਪਣੇ ਨਾਲ ਬੈਂਕ ਲੈ ਗਈ ਤੇ ਉਸ ਤੋਂ ਕਰਜ਼ੇ ਦੇ ਕਾਗਜ਼ਾਂ ’ਤੇ ਦਸਤਖ਼ਤ ਕਰਵਾਉਣ ਲੱਗੀ। ਔਰਤ ਨੇ ਦਾਅਵਾ ਕੀਤਾ ਕਿ ਉਸ ਦਾ ਚਾਚਾ, ਜੋ ਕਿ 68 ਸਾਲ ਦਾ ਹੈ, ਉਸ ਦੇ ਨਾਲ ਆਇਆ ਸੀ। ਉਹ ਆਪਣੇ ਆਪ ਨੂੰ ਉਸ ਦੀ ਭਤੀਜੀ ਦੱਸ ਰਹੀ ਸੀ। ਬੈਂਕ ਤੋਂ ਲੋਨ ਮਨਜ਼ੂਰ ਹੋ ਗਿਆ ਸੀ ਪਰ ਇਸ ਨੂੰ ਲੈਣ ਲਈ ਬਜ਼ੁਰਗ ਦੇ ਦਸਤਖ਼ਤ ਦੀ ਲੋੜ ਸੀ ਤੇ ਇਸ ਨੂੰ ਕਰਵਾਉਣ ਲਈ ਔਰਤ ਉਸ ਦੀ ਲਾਸ਼ ਲੈ ਕੇ ਆਈ ਸੀ।

ਜਦੋਂ ਸਟਾਫ਼ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸ ਵਿਅਕਤੀ ਤੋਂ ਵਾਰ-ਵਾਰ ਪੁੱਛਗਿੱਛ ਕੀਤੀ, ਜਿਸ ’ਤੇ ਔਰਤ ਕਹਿੰਦੀ ਰਹੀ ਕਿ ਚਾਚਾ ਜੀ ਚੁੱਪ ਹੀ ਰਹਿੰਦੇ ਹਨ, ਉਹ ਥੋੜ੍ਹੇ ਸ਼ਾਂਤ ਹਨ। ਉਹ ਵਾਰ-ਵਾਰ ਉਸ ਦਾ ਹੱਥ ਫੜ ਕੇ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਅਜਿਹਾ ਨਹੀਂ ਹੁੰਦਾ। ਜਦੋਂ ਆਖ਼ਰਕਾਰ ਸਟਾਫ਼ ਉਸ ਨੂੰ ਹਸਪਤਾਲ ਲਿਜਾਣ ਲਈ ਤਿਆਰ ਹੋਇਆ ਤਾਂ ਪਤਾ ਲੱਗਾ ਕਿ ਉਸ ਦੀ ਕੁਝ ਘੰਟੇ ਪਹਿਲਾਂ ਮੌਤ ਹੋ ਚੁੱਕੀ ਸੀ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਔਰਤ ਸੱਚਮੁੱਚ ਉਸ ਦੀ ਰਿਸ਼ਤੇਦਾਰ ਹੈ ਜਾਂ ਨਹੀਂ। ਉਥੇ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News