Punjab: ਸਿਵਲ ਹਸਪਤਾਲ ''ਚ ਸਫ਼ਾਈ ਕਰਮਚਾਰੀ ਕਰਵਾ ਰਹੀ ਸੀ ਡਿਲੀਵਰੀ! ਗਈ ਮਾਸੂਮ ਦੀ ਜਾਨ (ਵੀਡੀਓ)
Friday, Feb 21, 2025 - 03:03 PM (IST)

ਸਮਰਾਲਾ (ਵਿਪਨ): ਨਜ਼ਦੀਕੀ ਪਿੰਡ ਬਰਮਾ ਦੇ ਨਿਵਾਸੀ ਪਤੀ-ਪਤਨੀ ਨੇ ਪਤਨੀ ਦੀ ਡਿਲੀਵਰੀ 'ਚ ਹੋਈ ਅਣਗਹਿਲੀ ਕਾਰਨ ਹੋਈ ਬੱਚੇ ਦੀ ਮੌਤ ਦਾ ਜਿੰਮੇਵਾਰ ਸਮਰਾਲਾ ਸਿਵਲ ਹਸਪਤਾਲ ਦੀ ਡਾਕਟਰ ਨੂੰ ਠਹਿਰਾਇਆ ਹੈ। ਇਸ ਬਾਰੇ ਪਤੀ ਵੱਲੋਂ ਪਾਈ ਗਈ ਸੋਸ਼ਲ ਮੀਡੀਆ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ। ਪੀੜਤ ਪਰਿਵਾਰ ਦੇ ਜਤਿੰਦਰ ਸਿੰਘ ਨੇ ਇਸ ਮਾਮਲੇ ਵਿਚ ਇਕ ਲਿਖਤੀ ਸ਼ਿਕਾਇਤ ਸਮਰਾਲਾ ਸਿਵਲ ਹਸਪਤਾਲ ਦੇ ਐੱਸ.ਐੱਮ.ਓ., ਐੱਸ. ਡੀ. ਐੱਮ. ਸਮਰਾਲਾ ਅਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਦਿੱਤੀ ਅਤੇ ਇਨਸਾਫ ਦੀ ਮੰਗ ਕੀਤੀ।
ਇਹ ਖ਼ਬਰ ਵੀ ਪੜ੍ਹੋ - Punjab: 'ਗੰਦੇ ਕੰਮਾਂ' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...
ਸ਼ਿਕਾਇਤਕਰਤਾ ਪਤੀ ਜਤਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਮੰਜੂ ਬਾਲਾ ਦਾ ਇਲਾਜ ਸਿਵਲ ਹਸਪਤਾਲ ਸਮਰਾਲਾ ਵਿਚ ਡਾਕਟਰ ਸੁਖਵਿੰਦਰ ਕੌਰ ਦੇ ਕੋਲ ਪਹਿਲੇ ਮਹੀਨੇ ਤੋਂ ਲੈ ਕੇ ਹੁਣ ਬੱਚਾ ਹੋਣ ਤੱਕ ਚੱਲਦਾ ਆ ਰਿਹਾ ਸੀ। ਸਾਰੀਆਂ ਸਕੈਨਾਂ ਵਗੈਰਾ ਵੀ ਅਸੀਂ ਡਾਕਟਰ ਦੇ ਕਹਿਣ 'ਤੇ ਸਮੇਂ-ਸਮੇਂ ਕਰਾਉਂਦੇ ਰਹੇ। ਜਦੋਂ ਅਸੀ ਮੇਰੀ ਪਤਨੀ ਦੇ ਪੇਟ ਵਿਚ ਪਲ਼ ਰਹੇ ਬੱਚੇ ਦੀ ਆਖਰੀ ਸਕੈਨ ਕਰਵਾਈ ਸੀ ਤਾਂ ਡਾਕਟਰ ਸਾਹਿਬ ਨੇ ਕਿਹਾ ਕਿ ਬੱਚਾ ਬਿਲਕੁਲ ਨੌਰਮਲ ਹੈ ਅਤੇ ਇਸ ਨੂੰ ਮੇਰੇ ਕੋਲ ਲੈ ਕੇ ਆਉਣ ਦੀ ਕੋਈ ਜ਼ਰੂਰਤ ਨਹੀ ਹੈ, ਇਸ ਦੀ ਡਿਲਵਰੀ ਸਟਾਫ ਨੇ ਹੀ ਕਰਵਾ ਦੇਣੀ ਹੈ। ਇਸ ਵਿਚ ਡਰਨ ਵਾਲੀ ਕੋਈ ਗੱਲ ਨਹੀਂ ਹੈ। ਜਦੋਂ ਉਹ ਆਪਣੀ ਪਤਨੀ ਮੰਜੂ ਬਾਲਾ ਨੂੰ 17 ਫ਼ਰਵਰੀ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖ਼ਲ ਕਰਵਾਇਆ ਅਤੇ ਉਸ ਦੀ ਪਤਨੀ ਦੇ ਦਰਦ ਹੋ ਰਹੀ ਸੀ ਉਦੋਂ ਕੋਈ ਵੀ ਮੌਕੇ ਦਾ ਡਾਕਟਰ ਮੌਜੂਦ ਨਹੀਂ ਸੀ। ਰਾਤ ਦੀ ਡਿਊਟੀ 'ਤੇ ਤਾਇਨਾਤ ਸਟਾਫ ਨੇ ਉਸ ਨੂੰ ਕੋਈ ਵੀ ਦਵਾਈ ਜਾਂ ਕੋਈ ਗੁਲੂਕੋਜ਼ ਵਗੈਰਾ ਨਹੀਂ ਲਗਾਇਆ ਅਤੇ ਮੇਰੀ ਪਤਨੀ ਤੜਫਦੀ ਰਹੀ। ਸਫਾਈ ਕਰਮਚਾਰੀ ਨੇ ਮੇਰੀ ਪਤਨੀ ਦਾ ਧੱਕੇ ਨਾਲ ਜ਼ੋਰ ਮਰਵਾਇਆ।
ਇਹ ਸਭ ਵੇਖ ਕੇ ਉਨ੍ਹਾਂ ਨੇ ਡਾਕਟਰ ਸੁਖਵਿੰਦਰ ਕੌਰ ਨੂੰ ਫੋਨ ਕੀਤਾ ਤਾਂ ਅੱਗਿਓਂ ਡਾਕਟਰ ਸਾਹਿਬ ਕਹਿਣ ਲੱਗੀ ਕਿ ਤੁਸੀਂ ਮੈਨੂੰ ਇਹੀ ਦੱਸਣ ਲਈ ਫੋਨ ਕੀਤਾ ਸੀ? ਉਸ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਤੁਸੀਂ ਸਟਾਫ ਨਾਲ ਗੱਲ ਕਰੋ, ਮੈਨੂੰ ਪਰੇਸ਼ਾਨ ਨਾ ਕਰੋ। ਸ਼ਿਕਾਇਤਕਰਤਾ ਨੇ ਅੱਗੇ ਕਿਹਾ ਇਹ ਗੱਲ ਇੱਥੇ ਦੱਸਣਯੋਗ ਹੈ ਕਿ ਡਾਕਟਰਾਂ ਦੀ ਗੈਰ-ਹਾਜ਼ਰੀ ਵਿਚ ਮੇਰੀ ਪਤਨੀ ਦੀ ਡਿਲਵਰੀ ਇਕ ਸਫਾਈ ਕਰਮਚਾਰੀ ਕਰਵਾ ਰਹੀ ਸੀ ਅਤੇ ਉਹ ਮੇਰੀ ਪਤਨੀ ਨਾਲ ਬਹੁਤ ਰੁੱਖਾ ਵਰਤਾਅ ਕਰ ਰਹੀ ਸੀ। ਇਸ ਤੋਂ ਬਾਅਦ ਜਦੋਂ ਬੱਚਾ ਜਨਮ ਨਾ ਲੈ ਸਕਿਆ ਤਾਂ ਇਨ੍ਹਾਂ ਨੇ ਸਾਨੂੰ 12 ਵਜੇ ਰਾਤ ਨੂੰ ਕਹਿ ਦਿੱਤਾ ਕਿ ਤੁਸੀਂ ਮਰੀਜ਼ ਨੂੰ ਲੁਧਿਆਣਾ ਹਸਪਤਾਲ ਵਿਚ ਲੈ ਜਾਓ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਅਗਲੇ ਹਫ਼ਤੇ ਤਕ...
ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਲੁਧਿਆਣਾ ਸਿਵਲ ਹਸਪਤਾਲ ਲੈ ਗਿਆ ਤਾਂ ਉੱਥੇ ਜਾ ਕੇ ਡਾਕਟਰਾਂ ਨੇ ਸਾਨੂੰ ਕਿਹਾ ਕਿ ਤੁਸੀਂ ਬੱਚਾ ਪਿੱਛੋਂ ਹੀ ਡਿਲੀਵਰੀ ਸਮੇਂ ਫਸਾ ਕੇ ਲੈ ਕੇ ਆਏ ਹੋ, ਅਸੀਂ ਇਸ ਦਾ ਆਪ੍ਰੇਸ਼ਨ ਨਹੀਂ ਕਰ ਸਕਦੇ। ਇਸ ਤੋਂ ਬਾਅਦ ਲੁਧਿਆਣਾ ਸਿਵਲ ਹਸਪਤਾਲ ਵਿਚ ਉਸ ਦੀ ਪਤਨੀ ਦੀ ਡਿਲੀਵਰੀ ਹੋਈ ਅਤੇ ਉਸ ਤੋਂ ਬਾਅਦ ਪਤਨੀ ਨੂੰ ਪੀ.ਜੀ.ਆਈ. ਲੈ ਗਏ, ਜਿੱਥੇ ਡਾਕਟਰਾਂ ਨੇ ਕਿਹਾ ਕਿ ਤੁਹਾਡੇ ਬੱਚੇ ਦੀ ਮੌਤ ਹੋ ਚੁੱਕੀ ਹੈ।
ਸਾਰੇ ਦੋਸ਼ ਬੇਬੁਨਿਆਦ: ਡਾਕਟਰ
ਇਸ ਸਬੰਧ ਵਿਚ ਡਾਕਟਰ ਸੁਖਵਿੰਦਰ ਕੌਰ ਨੇ ਕਿਹਾ ਕਿ ਮੇਰੇ ਉੱਪਰ ਲਗਾਏ ਗਏ ਇਲਜ਼ਾਮ ਬੇਬੁਨਿਆਦ ਹਨ। ਮੈਂ ਹਸਪਤਾਲ ਵਿਚ ਹਸਪਤਾਲ ਦੇ ਸਟਾਫ ਤੋਂ ਰਿਕਾਰਡ ਚੈੱਕ ਕਰਵਾਇਆ ਹੈ ਅਤੇ ਮਰੀਜ਼ ਨੂੰ ਰਾਤੀ 11 ਵਜੇ ਰੈਫਰ ਕਰ ਦਿੱਤਾ ਸੀ। ਸਾਡੇ ਕੋਲ ਇਸ ਦੀ ਡਿਲੀਵਰੀ ਨਹੀਂ ਹੋਈ ਹੈ। ਡਾਕਟਰ ਨੇ ਇਹ ਵੀ ਕਿਹਾ ਕਿ ਸਾਡੇ ਹਸਪਤਾਲ ਦੇ ਵਿਚ ਡਾਕਟਰ ਦੇ ਨਾਲ ਸਟਾਫ ਵੀ ਤਾਇਨਾਤ ਸੀ ਅਤੇ ਸਮੇਂ-ਸਮੇਂ ਸਿਰ ਮਰੀਜ਼ ਦਾ ਚੈਕ-ਅੱਪ ਕੀਤਾ ਗਿਆ। ਜਦੋਂ ਮਰੀਜ਼ ਇਥੋਂ ਰੈਫਰ ਕੀਤਾ ਗਿਆ ਤਾਂ ਪਰਿਵਾਰ ਵਾਲਿਆਂ ਨੂੰ ਬੱਚੇ ਦੀ ਧੜਕਣ ਸੁਣਾ ਕੇ ਭੇਜਿਆ ਗਿਆ। ਡਾਕਟਰ ਦਾ ਇਹ ਵੀ ਕਹਿਣਾ ਸੀ ਕਿ ਅਜਿਹੇ ਝੂਠੇ ਇਲਜ਼ਾਮ ਲੱਗਣ ਤੋਂ ਬਾਅਦ ਸਟਾਫ ਅਤੇ ਡਾਕਟਰ ਵਿਚ ਰੋਸ ਪੈਦਾ ਹੋ ਜਾਂਦਾ ਅਤੇ ਅੱਗੇ ਕੰਮ ਕਰਨ ਵਿਚ ਦਿੱਕਤ ਆਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਕਿਸਾਨ ਦੇ Account 'ਚ ਸੀ ਕਰੋੜਾਂ ਰੁਪਏ, ਇਕ ਗਲਤੀ ਨਾਲ ਹੋ ਗਿਆ ਖ਼ਾਲੀ
ਕੀਤੀ ਜਾਵੇਗੀ ਜਾਂਚ: SMO
ਇਸ ਸਬੰਧ ਵਿਚ ਸਿਵਲ ਹਸਪਤਾਲ ਸਮਰਾਲਾ ਦੇ ਐੱਸ.ਐੱਮ.ਓ. ਡਾਕਟਰ ਤਾਰਕਜੋਤ ਸਿੰਘ ਨੇ ਕਿਹਾ ਕਿ ਮੇਰੇ ਕੋਲ ਇਸ ਮਾਮਲੇ ਦੀ ਸ਼ਿਕਾਇਤ ਆਈ ਹੈ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ। ਜਾਂਚ ਕਰਨ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8