ਸੱਚ ਲੁਕਾਉਣ ਲਈ ਸਸਤੀ ਸਿਆਸਤ ''ਤੇ ਉਤਰੇ ''ਆਪ'' ਆਗੂ : ਚੰਦੂਮਾਜਰਾ

10/18/2016 5:21:57 PM

ਚੰਡੀਗੜ੍ਹ — ਪੰਜਾਬ ''ਚ ਆਪਣੇ ਹੀ ਸੀਨੀਅਰ ਆਗੂਆਂ ਅਤੇ ਆਮ ਲੋਕਾਂ ਦੇ ਹੱਥੋਂ ਮੂੰਹ ਦੀ ਖਾਣ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਗਠਬੰਧਨ ਦਾ ਦੋਸ਼ ਲਗਾ ਕੇ ਆਪਣੀ ਅਸਲੀਅਤ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।


ਸੀਨੀਅਰ ਅਕਾਲੀ ਆਗੂ  ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਾਬਕਾ ਸਟੇਟ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਸਮੇਤ ਅੱਧਾ ਦਰਜਨ ਤੋਂ ਵੱਧ ਜ਼ਿਲਾ ਪ੍ਰਧਾਨਾਂ ਨੇ ਪਾਰਟੀ ਛੱਡਣ ਅਤੇ ਦਿੱਲੀ ''ਚ ਕਈ ਸਕੈਂਡਲਾਂ ਅਤੇ ਘੋਟਾਲਿਆਂ ਦੇ ਦੋਸ਼ ''ਚ ਘਿਰ ਚੁੱਕੀ ''ਆਪ'' ਪੰਜਾਬ ''ਚ ਆਪਣੇ ਸਭ ਤੋਂ ਬੁਰੇ ਦੌਰ ''ਚ ਹੈ। ਚੰਦੂਮਾਜਰਾ ਨੇ ਕਿਹਾ ਕਿ 2014 ''ਚ ਚੋਣਾਂ ਜਿੱਤਣ ਵਾਲੇ ''ਆਪ'' ਦੇ ਅੱਧੇ ਸੰਸਦੀ ਮੈਂਬਰ ਅੱਜ ਪਾਰਟੀ ਤੋਂ ਬਾਹਰ ਹਨ। ''ਆਪ'' ਨੂੰ ਇਸ ਦਾ ਗਹਿਰਾ ਸਦਮਾ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਿੱਖ ਅਤੇ ਪੰਜਾਬ ਵਿਰੋਧੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਰੋਧੀਆਂ ਨਾਲ ਗਠਜੋੜ ਸਪਨੇ ''ਚ ਵੀ ਨਹੀਂ ਸੋਚ ਸਕਦੇ।  


Related News