ਗੁਰਦਾਸਪੁਰ ''ਚ ਆਹਮੋ-ਸਾਹਮਣੇ ਹੋਏ ਕਾਂਗਰਸੀ ਤੇ ''ਆਪ'' ਆਗੂ, ਬੂਥ ''ਚ ਬਾਹਰੀ ਵਿਅਕਤੀ ਦੇ ਦਾਖ਼ਲ ਹੋਣ ਦੇ ਦੋਸ਼

06/01/2024 7:02:41 PM

ਗੁਰਦਾਸਪੁਰ (ਹਰਮਨ)-ਅੱਜ ਸਮੁੱਚੇ ਹਲਕੇ ਅੰਦਰ ਵੈਸੇ ਤਾਂ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਨੇਪੜੇ ਚੜਿਆ ਹੈ, ਪਰ ਗੁਰਦਾਸਪੁਰ ਦੇ ਟੈਗੋਰ ਮੋਮੋਰੀਅਲ ਸਕੂਲ ਦੇ ਬੂਥ ਵਿੱਚ ਇਕ ਵਿਅਕਤੀ ਨੂੰ ਬਾਹਰੀ ਦੱਸ ਕੇ ਪੋਲਿੰਗ ਬੂਥ ਤੋਂ ਬਾਹਰ ਕੱਢਣ ਦਾ ਮਾਮਲਾ ਗਰਮਾ ਗਿਆ। ਇਸ ਮਾਮਲਾ ਇੰਨਾ ਭੱਖ ਗਿਆ ਗਿਆ ਕਿ ਕੁਝ ਹੀ ਦੇਰ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਆਹਮੋ ਸਾਹਮਣੇ ਆ ਗਏ। ਇਸ ਦੌਰਾਨ ਸਥਾਨਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਮੌਕੇ 'ਤੇ ਆ ਗਏ। ਪਰ ਮੌਕੇ 'ਤੇ ਪਹੁੰਚੇ ਪੁਲਸ ਦੇ ਅਧਿਕਾਰੀਆਂ ਨੇ ਮਾਮਲਾ ਸ਼ਾਂਤ ਕਰਵਾਇਆ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 5 ਵਜੇ ਤੱਕ 48.55 ਫੀਸਦੀ ਰਹੀ ਵੋਟਿੰਗ, ਹੁਣ ਤੱਕ ਸਭ ਤੋਂ ਘੱਟ ਪਈਆਂ ਵੋਟਾਂ

ਇਸ ਦੌਰਾਨ ਡੀ. ਐੱਸ. ਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਟੈਗੋਰ ਮੈਮੋਰੀਅਲ ਸਕੂਲ ਗੋਪਾਲ ਨਗਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਦੋਸ਼ ਲਗਾਇਆ ਸੀ ਕਿ ਕਾਂਗਰਸੀ ਮਹਿਲਾ ਕੌਂਸਲਰ ਦਾ ਬੇਟਾ ਨਕੁਲ ਮਹਾਜਨ ਗਲਤ ਢੰਗ ਨਾਲ ਪੋਲਿੰਗ ਸਟੇਸ਼ਨ 'ਤੇ ਬੈਠਾ ਹੈ ਜਿਸ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਮਾਮੂਲੀ ਬਹਿਸਬਾਜੀ ਹੋਈ। ਇਸੇ ਤਰ੍ਹਾਂ ਕਾਂਗਰਸ ਵੱਲੋਂ ਵੀ ਦੋਸ਼ ਲਗਾਇਆ ਗਿਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਬਾਹਰੀ ਵਿਅਕਤੀ ਲਿਆਦਾਂ ਗਿਆ ਹੈ ਅਤੇ ਜਾਅਲੀ ਵੋਟਾਂ ਪਾਈਆਂ ਜਾ ਰਹੀਆਂ ਹਨ। 

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵਿਖੇ ਵੋਟਾਂ ਦਾ ਕੰਮ ਅਜੇ ਵੀ ਜਾਰੀ, ਜਾਣੋ 5 ਵਜੇ ਤੱਕ ਵੋਟਿੰਗ

ਇਸ ਦੌਰਾਨ ਚੇਅਰਮੈਨ ਰਮਨ ਬਹਿਲ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਮੌਕੇ 'ਤੇ ਪਹੁੰਚ ਗਏ। ਡੀ. ਐੱਸ. ਪੀ. ਨੇ ਕਿਹਾ ਕਿ ਉਕਤ ਵਿਅਕਤੀ ਕੋਲ ਪੋਲਿੰਗ ਏਜੰਟ ਦਾ ਪਾਸ ਸੀ ਅਤੇ ਨਾਲ ਹੀ ਕਿਸੇ ਵੱਲੋਂ ਕੋਈ ਜਾਅਲੀ ਵੋਟ ਪਾਈ ਜਾ ਰਹੀ ਸੀ। ਪਰ ਮੌਕੇ 'ਤੇ ਪੁਲਸ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਯਕੀਨ ਦਵਾਇਆ ਕਿ ਇੱਥੇ ਕੋਈ ਜਾਅਲੀ ਵੋਟਿੰਗ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਕੋਈ ਬਾਹਰੀ ਵਿਅਕਤੀ ਬੂਥ ਵਿੱਚ ਹਾਜ਼ਰ ਹੈ। ਇਸ ਦੌਰਾਨ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਮੌਕੇ 'ਤੇ ਪਹੁੰਚ ਗਏ ਸਨ। ਪਾਹੜਾ ਤੇ ਬਹਿਲ ਨੇ ਬਹੁਤ ਹੀ ਸ਼ਾਂਤ ਮਾਹੌਲ ਵਿੱਚ ਗੱਲਬਾਤ ਕੀਤੀ ਅਤੇ ਸਾਰਾ ਮਸਲਾ ਹੱਲ ਹੋ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News