ਜੰਮੂ ਰੇਲਵੇ ਸਟੇਸ਼ਨ ''ਤੇ ਕ੍ਰਾਂਤੀ ਐਕਸਪ੍ਰੈਸ ਦੇ ਉਤਰੇ ਪਹੀਏ , ਰੇਲਵੇ ਅਧਿਕਾਰੀਆਂ ਵਿਚਾਲੇ ਮਚੀ ਹਫੜਾ-ਦਫੜੀ
Thursday, May 30, 2024 - 05:54 PM (IST)

ਜੰਮੂ (ਰਵਿੰਦਰ) : ਅੱਜ ਸਵੇਰੇ ਜੰਮੂ ਰੇਲਵੇ ਸਟੇਸ਼ਨ 'ਤੇ ਰੇਸਵੇਅ ਅਧਿਕਾਰੀਆਂ ਵਿਚਾਲੇ ਹਫੜਾ-ਦਫੜੀ ਮਚ ਗਈ। ਜਦੋਂ ਪਲੇਟਫਾਰਮ 'ਤੇ ਖੜ੍ਹੀ ਟਰੇਨ ਦੇ ਪਹੀਏ ਉਤਰ ਗਏ। ਜਾਣਕਾਰੀ ਅਨੁਸਾਰ ਉੱਤਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਸਵੇਰੇ ਸਾਢੇ ਅੱਠ ਵਜੇ ਜੰਮੂ ਰੇਲਵੇ ਸਟੇਸ਼ਨ ਪਹੁੰਚੀ ਸੀ ਅਤੇ ਕਟੜਾ ਲਈ ਰਵਾਨਾ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਇੰਜਣ ਦੇ ਪਹੀਏ ਨਿਕਲ ਗਏ। ਇਸ ਘਟਨਾ ਤੋਂ ਬਾਅਦ ਰੇਲਵੇ ਅਧਿਕਾਰੀ ਹੈਰਾਨ ਰਹਿ ਗਏ ਅਤੇ ਤੁਰੰਤ ਕੰਮ 'ਚ ਜੁੱਟ ਗਏ।
ਇਹ ਵੀ ਪੜ੍ਹੋ : 1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ
ਜਾਣਕਾਰੀ ਮੁਤਾਬਕ ਉੱਤਰ ਸੰਪਰਕ ਕ੍ਰਾਂਤੀ ਟਰੇਨ ਕਟੜਾ ਲਈ ਰਵਾਨਾ ਹੋਣ ਵਾਲੀ ਸੀ ਕਿ ਇਸ ਤੋਂ ਪਹਿਲਾਂ ਹੀ ਇੰਜਣ ਦੇ ਪਹੀਏ ਫਟ ਗਏ ਅਤੇ ਇੰਜਣ ਪਟੜੀ ਤੋਂ ਹੇਠਾਂ ਆ ਗਿਆ। ਹਾਲਾਂਕਿ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਰੇਲਵੇ ਅਧਿਕਾਰੀਆਂ ਨੇ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਅਤੇ ਇੰਜਣ ਬਦਲ ਕੇ ਕਰੀਬ ਡੇਢ ਘੰਟੇ ਬਾਅਦ ਟਰੇਨ ਨੂੰ ਕਟੜਾ ਵੱਲ ਰਵਾਨਾ ਕੀਤਾ। ਇਸ ਦੌਰਾਨ ਕਿਸੇ ਨੂੰ ਵੀ ਰੇਲਵੇ ਸਟੇਸ਼ਨ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : Bank Holidays: ਜੂਨ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਲਿਸਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8