ਜਲੰਧਰ ’ਚ ਕਾਂਗਰਸ ਤੇ ਭਾਜਪਾ ਨੂੰ ਝਟਕਾ, ਦੋਵੇਂ ਪਾਰਟੀਆਂ ਦੇ ਕਈ ਆਗੂ ‘ਆਪ’ ’ਚ ਹੋਏ ਸ਼ਾਮਲ

Tuesday, Jun 25, 2024 - 10:42 AM (IST)

ਜਲੰਧਰ ’ਚ ਕਾਂਗਰਸ ਤੇ ਭਾਜਪਾ ਨੂੰ ਝਟਕਾ, ਦੋਵੇਂ ਪਾਰਟੀਆਂ ਦੇ ਕਈ ਆਗੂ ‘ਆਪ’ ’ਚ ਹੋਏ ਸ਼ਾਮਲ

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)-ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਸੋਮਵਾਰ ਨੂੰ ਦੋਵਾਂ ਪਾਰਟੀਆਂ ਦੇ ਕਈ ਆਗੂ, ਕੌਂਸਲਰ ਅਤੇ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਤੋਂ ‘ਆਪ’ਉਮੀਦਵਾਰ ਮੋਹਿੰਦਰ ਭਗਤ ਦੀ ਮੌਜੂਦਗੀ ਵਿਚ ਸਾਰੇ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕੀਤਾ। ਜਲੰਧਰ ਨਗਰ ਨਿਗਮ ਦੇ ਕੌਂਸਲਰ ਰਾਜੀਵ ਓਂਕਾਰ ਟਿੱਕਾ, ਦਰਸ਼ਨ ਭਗਤ ਸਮੇਤ ਕਾਂਗਰਸ ਅਤੇ ਭਾਜਪਾ ਦੇ ਕਈ ਸਥਾਨਕ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।

PunjabKesari

ਇਹ ਵੀ ਪੜ੍ਹੋ- ਕਾਰ ਤੇ ਬੁਲੇਟ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, LAW ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੀ ਦਰਦਨਾਕ ਮੌਤ

ਮੁਕੇਸ਼ ਸਿਆਲ (ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ, ਜਲੰਧਰ ਸ਼ਹਿਰ), ਗੁਰਬਚਨ ਜੱਲਾ (ਸਕੱਤਰ ਕਾਂਗਰਸ ਪਾਰਟੀ, ਜਲੰਧਰ), ਸਚਿਨ ਲਵਲੀ (ਸਕੱਤਰ ਕਾਂਗਰਸ ਪਾਰਟੀ, ਜਲੰਧਰ) ਗਗਨ ਪੰਨਵਾ (ਪ੍ਰਧਾਨ ਬਰਾੜ ਸਭਾ ਜਲੰਧਰ), ਵਿਸ਼ਾਲ ਸ਼ਾਲੂ (ਕਾਂਗਰਸ), ਅਮਨ ਲਾਂਬਾ ਅਤੇ ਸੰਗ ਬਰਾੜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਤੋਂ ਧਰਮਪਾਲ ਭਾਸ਼, ਰਾਜੀਵ ਭਾਸ਼, ਬੋਡ ਰਾਓ ਭਾਸ਼, ਮੋਹਿੰਦਰ ਭਾਸ਼, ਰਾਜੇਸ਼ ਭਾਸ਼, ਬਚਨ ਭਾਸ਼, ਯਸ਼ ਭਾਸ਼, ਰਾਜਕੁਮਾਰ ਭਾਸ਼, ਰਮੇਸ਼ ਭਾਸ਼, ਨਿਤਿਨ ਭਾਸ਼ ਅਤੇ ਕਾਨੂੰ ਬਹਿਲ ਸ਼ਾਮਲ ਹੋਏ। ਕਾਂਗਰਸ ਤੋਂ ਸੁਖਦੇਵ ਸਿੰਘ ਲਾਹੌਰੀਆ, ਟੋਨੀ ਸ਼ਰਮਾ, ਪ੍ਰੀਤਮ ਲਾਲ ਮੰਡ, ਸੁਨੀਲ ਕੁਮਾਰ ਸੋਨੂੰ, ਵਿਜੇ ਕੁਮਾਰ ਪੱਪੂ, ਸੁਖਦੇਵ ਕੁਮਾਰ ਗੁੱਗੀ, ਮੱਖਣ ਸਿੰਘ, ਗੁਰਪ੍ਰੀਤ ਸਿੰਘ ਚੌਹਾਨ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। ਇਸੇ ਤਰ੍ਹਾਂ ਭਾਜਪਾ ਤੋਂ ਅਮਨਦੀਪ ਸਿੰਘ ਲਾਂਬਾ, ਸੌਰਵ ਅਰੋੜਾ ਅਤੇ ਲਲਿਤ ਕੁਮਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।

PunjabKesari

ਇਹ ਵੀ ਪੜ੍ਹੋ-  ਇਸ ਸਾਲ ਦੇ ਅੰਤ ਤੱਕ ਪੰਜਾਬ ਵਿਧਾਨ ਸਭਾ ’ਚ 'ਆਪ' ਦੇ 95 ਵਿਧਾਇਕ ਹੋਣਗੇ : ਭਗਵੰਤ ਮਾਨ

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਲੰਧਰ ਪੱਛਮੀ ਦੇ ਲੋਕਾਂ ਦੀ ਪਹਿਲੀ ਪਸੰਦ ਹੈ। ਪਾਰਟੀ ਵਿਚ ਸ਼ਾਮਲ ਹੋਏ ਸਾਰੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਾਰਟੀ ਲਈ ਨਿਸਵਾਰਥ ਹੋ ਕੇ ਕੰਮ ਕਰਾਂਗੇ। ਅਸੀਂ ਇਸ ਚੋਣ ਵਿਚ ਪਾਰਟੀ ਉਮੀਦਵਾਰ ਮੋਹਿੰਦਰ ਭਗਤ ਨੂੰ ਜਿਤਾਉਣ ਲਈ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਾਂਗੇ।

ਇਹ ਵੀ ਪੜ੍ਹੋ- Elante Mall 'ਚ  TOY Train ਤੋਂ ਡਿੱਗ ਕੇ ਹੋਈ ਬੱਚੇ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਹਾਦਸੇ ਦੀ CCTV ਫੁਟੇਜ਼ ਆਈ ਸਾਹਮਣੇ 

 

ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News