ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਜ਼ਿਮਨੀ ਚੋਣ ਲਈ ਐਲਾਨੀ ਉਮੀਦਵਾਰ ਤੋਂ ਅਕਾਲੀ ਦਲ ਨੇ ਕੀਤਾ ਕਿਨਾਰਾ
06/26/2024 6:28:53 PM
![](https://static.jagbani.com/multimedia/2024_6image_18_28_404187170155.jpg)
ਜਲੰਧਰ : ਪਾਰਟੀ ਵਿਚਲੀ ਬਗਾਵਤ ਦਰਮਿਆਨ ਅਕਾਲੀ ਨੇ ਵੱਡਾ ਫ਼ੈਸਲਾ ਲੈਂਦਿਆਂ ਜਲੰਧਰ ਵੈਸਟ ਜ਼ਿਮਨੀ ਚੋਣ ਲਈ ਐਲਾਨੀ ਉਮੀਦਵਾਰ ਸੁਰਜੀਤ ਕੌਰ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਦਰਅਸਲ ਉਮੀਦਵਾਰ ਸੁਰਜੀਤ ਕੌਰ ਦੀਆਂ ਬਾਗੀ ਧੜੇ ਨਾਲ ਵਧੀਆਂ ਨਜ਼ਦੀਕੀਆਂ ਤੋਂ ਬਾਅਦ ਪਾਰਟੀ ਲੀਡਰਸ਼ਿਪ ਨੇ ਇਹ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਵਿਚ ਹੋਈ ਬਗਾਵਤ 'ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ
ਇਥੇ ਇਹ ਵੀ ਦੱਸਣਯੋਗ ਹੈ ਕਿ ਸੁਰਜੀਤ ਕੌਰ ਨੇ ਬੀਬੀ ਜਗੀਰ ਦੇ ਨਜ਼ਦੀਕੀ ਮੰਨਿਆ ਜਾਂਦਾ ਹੈ ਅਤੇ ਸੁਰਜੀਤ ਕੌਰ ਵਲੋਂ ਨਾਮਜ਼ਦਗੀ ਭਰਨ ਮੌਕੇ ਵੀ ਜਗੀਰ ਕੌਰ ਬਕਾਇਦਾ ਉਨ੍ਹਾਂ ਦੇ ਨਾਲ ਮੌਜੂਦ ਸਨ। ਹੁਣ ਅਕਾਲੀ ਦਲ ਨੇ ਵੱਡਾ ਫ਼ੈਸਲਾ ਲੈਂਦਿਆਂ ਆਪਣੇ ਵੱਲੋਂ ਹੀ ਐਲਾਨੀ ਉਮੀਦਵਾਰ ਤੋਂ ਖੁਦ ਨੂੰ ਵੱਖ ਕਰ ਲਿਆ ਹੈ।