ਮ੍ਰਿਤਕ ਅਰਸ਼ਦੀਪ ਦੇ ਪਰਿਵਾਰ ਨਾਲ ਕੇਵਲ ਢਿੱਲੋਂ ਨੇ ਕੀਤਾ ਦੁੱਖ ਸਾਂਝਾ
Wednesday, Sep 23, 2026 - 10:12 PM (IST)
ਚੰਡੀਗੜ੍ਹ (ਅੰਕੁਰ) : ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮਾਨਸਾ ਵਿਖੇ ਵਾਪਰੇ ਸੜਕ ਹਾਦਸੇ ’ਚ ਭਾਜਪਾ ਵਰਕਰ ਦੀ ਦੁੱਖਦਾਈ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹ ਮਾਨਸਾ ਵਿਖੇ ਮ੍ਰਿਤਕ ਅਰਸ਼ਦੀਪ ਸਿੰਘ ਦੇ ਪਰਿਵਾਰ ਨੂੰ ਮਿਲੇ ਤੇ ਦੁੱਖ ਸਾਂਝਾ ਕੀਤਾ। ਉਨ੍ਹਾਂ ਪਰਿਵਾਰ ਨੂੰ ਭਾਜਪਾ ਵੱਲੋਂ ਹਰ ਸੰਭਵ ਮਦਦ ਦੇਣ ਤੇ ਹਰ ਸਮੇਂ ਸਾਥ ਦੇਣ ਦਾ ਭਰੋਸਾ ਦਿੱਤਾ। ਉੱਥੇ ਹੁਣ ਸੂਬਾ ਪ੍ਰਧਾਨ ਢਿੱਲੋਂ ਬਠਿੰਡਾ ਵਿਖੇ ਏਮਜ਼ ਹਸਪਤਾਲ ਵੀ ਪਹੁੰਚੇ, ਜਿੱਥੇ ਉਨ੍ਹਾਂ ਘਟਨਾ ’ਚ ਜ਼ਖ਼ਮੀ ਸੁਨੀਲ ਕੁਮਾਰ, ਭੀਮ ਕੁਮਾਰ, ਮੋਹਿਤ ਤੇ ਨਵਦੀਪ ਸਿੰਘ ਦਾ ਹਾਲ ਜਾਣਿਆ। ਉਨ੍ਹਾਂ ਡਾਕਟਰਾਂ ਨੂੰ ਜ਼ਖ਼ਮੀ ਵਰਕਰਾਂ ਨੂੰ ਇਲਾਜ ’ਚ ਕੋਈ ਪ੍ਰੇਸ਼ਾਨੀ ਨਾ ਆਉਣ ਦੀ ਗੱਲ ਵੀ ਕਹੀ ਤੇ ਨਾਲ ਵਰਕਰਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਨਾਲ ਡੱਟ ਕੇ ਖੜ੍ਹਨ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਇਹ ਘਟਨਾ ਬਹੁਤ ਦੁੱਖਦਾਈ ਹੈ। ਇਸ ’ਚ ਜੁਝਾਰੂ ਵਰਕਰ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ ਤੇ ਪੰਜ ਵਰਕਰ ਜ਼ਖ਼ਮੀ ਹੋ ਗਏ। ਅਰਸ਼ਦੀਪ ਦਾ ਇਸ ਜਹਾਨ ਤੋਂ ਚਲੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਔਖੀ ਘੜੀ ’ਚ ਭਾਜਪਾ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਤੇ ਪੂਰੀ ਮਦਦ ਕੀਤੀ ਜਾਵੇਗੀ।
