ਮਾਨਸਾ ਦੀ ਵਧੀਕ DC ਕ੍ਰਿਤਿਕਾ ਗੋਇਲ ਨੂੰ ''ਓ.ਪੀ. ਜਿੰਦਲ ਐਵਾਰਡ'' ਨਾਲ ਕੀਤਾ ਸਨਮਾਨਤ
Friday, Sep 18, 2026 - 07:50 PM (IST)
ਜੈਤੋ (ਰਘੁਨੰਦਨ ਪਰਾਸ਼ਰ)- ਅੰਤਰਰਾਸ਼ਟਰੀ ਵੈਸ਼ਯ ਮਹਾਂਸੰਮੇਲਨ ਪੰਜਾਬ ਪ੍ਰਦੇਸ਼ ਵੱਲੋਂ ਉੱਘੇ ਉਦਯੋਗਪਤੀ ਅਤੇ ਸਾਬਕਾ ਸੰਸਦ ਮੈਂਬਰ ਓ. ਪੀ. ਜਿੰਦਲ ਦੀ ਯਾਦ 'ਚ ਸਮੇਂ-ਸਮੇਂ 'ਤੇ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੇ ਨੌਜਵਾਨਾਂ ਨੂੰ 'ਓ.ਪੀ. ਜਿੰਦਲ ਐਵਾਰਡ' ਦੇ ਕੇ ਸਨਮਾਨਤ ਕੀਤਾ ਜਾਂਦਾ ਹੈ। ਸੰਸਥਾ ਦੇ ਪ੍ਰਧਾਨ ਸੁਰਿੰਦਰ ਸਿੰਗਲਾ ਨੇ ਦੱਸਿਆ ਕਿ ਇਸੇ ਲੜੀ ਤਹਿਤ ਮਾਨਸਾ ਦੀ ਵਧੀਕ ਡਿਪਟੀ ਕਮਿਸ਼ਨਰ ਕ੍ਰਿਤਿਕਾ ਗੋਇਲ ਆਈ. ਏ. ਐੱਸ. ਨਾਲ ਉਨ੍ਹਾਂ ਦੇ ਦਫ਼ਤਰ 'ਚ ਸ਼ਿਸ਼ਟਾਚਾਰ ਮੁਲਾਕਾਤ ਕਰਕੇ ਉਨ੍ਹਾਂ ਨੂੰ 'ਓ. ਪੀ. ਜਿੰਦਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਐਵਾਰਡ ਵਿੱਚ ਯਾਦਗਾਰੀ ਚਿੰਨ੍ਹ, ਫੁਲਕਾਰੀ ਅਤੇ ਤਿਰੰਗਾ ਕਿੱਟ ਸ਼ਾਮਲ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਸਾਰ ਘਟਨਾ! ਨੌਜਵਾਨ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ, ਅਸ਼ਲੀਲ ਵੀਡੀਓ ਬਣਾ ਕੀਤਾ...
ਉਨ੍ਹਾਂ ਦੱਸਿਆ ਕਿ ਕ੍ਰਿਤਿਕਾ ਗੋਇਲ ਮਿੱਠਬੋਲੜੀ ਅਤੇ ਮਿਲਣਸਾਰ ਅਧਿਕਾਰੀ ਹੋਣ ਦੇ ਨਾਲ-ਨਾਲ ਆਪਣੇ ਪ੍ਰਸ਼ਾਸਕੀ ਕੰਮਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਸ਼ਚਿਤ ਸਮੇਂ 'ਤੇ ਕਰਨ ਲਈ ਵਿਸ਼ੇਸ਼ ਪਛਾਣ ਰੱਖਦੀ ਹੈ। ਇਸ ਮੌਕੇ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਗਲਾ, ਜਗਤ ਰਾਮ ਗਰਗ, ਨਰਿੰਦਰ ਗੁਪਤਾ ਅਤੇ ਮਨੋਜ ਜਿੰਦਲ ਡੱਬਵਾਲੀ ਵੀ ਹਾਜ਼ਰ ਸਨ। ਸਿੰਗਲਾ ਨੇ ਦੱਸਿਆ ਕਿ ਕ੍ਰਿਤਿਕਾ ਗੋਇਲ ਦੇ ਪਿਤਾ ਆਰ.ਪੀ. ਗੋਇਲ ਹਰਿਆਣਾ ਤੋਂ ਸੇਵਾਮੁਕਤ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਨ।
ਉਨ੍ਹਾਂ ਦੇ ਪਤੀ ਆਯੂਸ਼ ਗੋਇਲ ਆਈ.ਏ.ਐਸ., ਭਰਾ ਗੌਤਮ ਗੋਇਲ ਆਈ.ਪੀ.ਐਸ. ਅਤੇ ਭਾਬੀ ਵਰਸ਼ਾ ਗੋਇਲ ਰੇਲਵੇ ਵਿੱਚ ਡਿਵੀਜ਼ਨ ਕਮਿਸ਼ਨਰ ਹਨ। ਸਿੰਗਲਾ ਨੇ ਕਿਹਾ ਕਿ ਸੰਸਥਾ ਵੱਲੋਂ ਸਮੇਂ-ਸਮੇਂ 'ਤੇ ਸੰਘ ਲੋਕ ਸੇਵਾ ਕਮਿਸ਼ਨ ਦੀ ਮੁੱਢਲੀ ਪ੍ਰੀਖਿਆ ਪਾਸ ਕਰਨ ਵਾਲੇ ਸਮਾਜ ਦੇ ਨੌਜਵਾਨਾਂ ਨੂੰ ਆਪਣੀ ਸਿੱਖਿਆ ਜਾਰੀ ਰੱਖਣ ਲਈ ਲੋੜ ਅਨੁਸਾਰ ਇੱਕ-ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ 5 ਦਿਨਾਂ ਦਾ ਹਾਲ
ਅੱਜ ਤੱਕ ਸੰਸਥਾ ਵੱਲੋਂ 123 ਨੌਜਵਾਨਾਂ ਨੂੰ ਸੰਘ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਲਈ ਇਹ ਰਾਸ਼ੀ ਦਿੱਤੀ ਜਾ ਚੁੱਕੀ ਹੈ। ਸੰਸਥਾ ਵੱਲੋਂ ਉੱਚ ਸਿੱਖਿਆ ਅਤੇ ਮੈਡੀਕਲ ਖੇਤਰ ਵਿੱਚ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੇ ਨਾਲ-ਨਾਲ ਅਗਰਵਾਲ/ਵੈਸ਼ ਸਮਾਜ ਨੂੰ ਸੰਗਠਿਤ ਕਰਨ ਲਈ ਸਮੇਂ-ਸਮੇਂ 'ਤੇ ਸਫਲ ਪ੍ਰੋਗਰਾਮ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ: ਇਨ੍ਹਾਂ ਪਿੰਡਾਂ ਲਈ 30 ਸਤੰਬਰ ਤੱਕ ਸਖ਼ਤ ਹੁਕਮ ਹੋ ਗਏ ਜਾਰੀ, ਸਰਕਾਰੀ ਜ਼ਮੀਨ 'ਤੇ ਵੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
