ਮਾਣਹਾਨੀ ਦੇ ਕੇਸ ''ਚ ਵਿਅਕਤੀ ਨੂੰ ਇਕ ਸਾਲ ਦੀ ਕੈਦ

Wednesday, Sep 23, 2026 - 03:24 PM (IST)

ਮਾਣਹਾਨੀ ਦੇ ਕੇਸ ''ਚ ਵਿਅਕਤੀ ਨੂੰ ਇਕ ਸਾਲ ਦੀ ਕੈਦ

ਬਠਿੰਡਾ (ਵਰਮਾ) : 12 ਸਾਲ ਪੁਰਾਣੇ ਮਾਣਹਾਨੀ ਦੇ ਮਾਮਲੇ ‘ਚ ਸਥਾਨਕ ਅਦਾਲਤ ਨੇ ਖ਼ੁਦ ਨੂੰ ਹਿਊਮਨ ਰਾਈਟਸ ਕੌਂਸਲ ਦਾ ਮੁਖੀ ਹੋਣ ਦਾ ਦਾਅਵਾ ਕਰਨ ਵਾਲੇ ਮੱਖਣ ਸਿੰਘ ਭਾਈਕਾ ਨੂੰ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਦਿੰਦਿਆ ਐਡਵੋਕੇਟ ਐਨਕੇ ਜੀਤ ਅਤੇ ਐਡਵੋਕੇਟ ਸੁਦੀਪ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਵਲੋਂ ਕਥਿਤ ਤੌਰ ‘ਤੇ ਸਾਲ 2013 ਵਿਚ ਆਈ. ਟੀ. ਆਈ. ਬਠਿੰਡਾ ਦੇ ਇੰਸਟਰਕਟਰਜ਼ ਅਤੇ ਵਕੀਲ ਰਜਨੀਸ਼ ਕੁਮਾਰ ਰਾਣਾ ਖ਼ਿਲਾਫ਼ ਬੱਜਰ ਸ਼ਬਦਾਵਲੀ ਵਰਤਦਿਆਂ ਪੁਲਸ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਹੋਰ ਅਧਿਕਾਰੀਆਂ ਨੂੰ ਦਰਖ਼ਾਸਤਾਂ ਦਿੱਤੀਆ ਸਨ। ਇਨ੍ਹਾਂ ਦਰਖਾਸਤਾਂ ਵਿਚ ਲਗਾਏ ਸੰਗੀਨ ਦੋਸ਼ਾਂ ਕਾਰਣ ਆਈਟੀਆਈ ਸਿਖਿਆਰਥੀਆਂ, ਮਾਪਿਆਂ, ਸਟਾਫ ਅਤੇ ਹੋਰ ਲੋਕਾਂ ਨੂੰ ਸ਼ਾਮਲ ਤਫਤੀਸ਼ ਕਰਕੇ ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਇਨਕੁਆਰੀਆਂ ਕੀਤੀਆਂ ਗਈਆਂ ਸਨ, ਜਿਸ ਵਿਚ ਇਨਾਂ ਦਰਖਾਸਤਾਂ ਵਿਚ ਲਗਾਏ ਦੋਸ਼ ਝੂਠੇ ਪਾਏ ਗਏ ਸਨ।

ਐਡਵੋਕੇਟ ਐਨਕੇ ਜੀਤ ਨੇ ਕਿਹਾ ਕਿ ਮਾਣਹਾਨੀ ਕੇਸ ਵਿਚ ਮੁਲਜਮ ਧਿਰ ਨੇ ਇਹ ਦਰਖਾਸਤਾਂ ਉਸ ਵਲੋਂ ਨਾ ਦਿਤੇ ਜਾਣ ਦਾ ਸਟੈਂਡ ਲਿਆ। ਮੁਦਈ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜੁਡੀਸ਼ੀਅਲ ਮਜਿਸਟਰੇਟ ਫਸਟ ਕਲਾਸ ਬਠਿੰਡਾ ਦੀ ਅਦਾਲਤ ਨੇ ਫੈਸਲਾ ਦਿੱਤਾ ਕਿ ਮੱਖਣ ਸਿੰਘ ਵਲੋਂ ਹੀ ਦਿੱਤੀ ਗਈ ਸੀ। ਅਦਾਲਤ ਵਲੋਂ ਮੁਲਜ਼ਮ ਨੂੰ ਇਕ ਸਾਲ ਦੀ ਸਜਾ ਸੁਣਾਈ ਗਈ। ਵਕੀਲ ਐਨ.ਕੇ ਜੀਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੀਵਾਨੀ ਅਦਾਲਤਾਂ ਵਲੋਂ ਦੋ ਕੇਸਾਂ ਵਿਚ ਮੁਲਜਮ ਖ਼ਿਲਾਫ਼ ਫ਼ੈਸਲੇ ਦਿੱਤੇ ਜਾ ਚੁੱਕੇ ਹਨ ਅਤੇ 50-50 ਹਜ਼ਾਰ ਦਾ ਹਰਜਾਨਾ ਲਗਾਇਆ ਗਿਆ ਹੈ।


author

Babita

Content Editor

Related News