ਘਰ ''ਚ ਕੰਮ ਕਰਨ ਵਾਲੀ ਔਰਤ ''ਤੇ ਲੱਖਾਂ ਦਾ ਸੋਨਾ ਗਾਇਬ ਕਰਨ ਦੇ ਦੋਸ਼!
Sunday, Sep 20, 2026 - 08:32 PM (IST)
ਬੁਢਲਾਡਾ (ਬਾਂਸਲ)- ਸਥਾਨਕ ਸ਼ਹਿਰ ਅੰਦਰ ਸੰਤ ਕਬੀਰ ਮੰਦਰ ਨਜਦੀਕ 9 ਸਾਲਾਂ ਤੋਂ ਘਰ ਚ ਸਫਾਈ ਦਾ ਕੰਮ ਕਰ ਰਹੀ ਇਕ ਵਫਾਦਾਰ ਔਰਤ ਨੇ ਲੱਖਾਂ ਰੁਪਏ ਦਾ ਸੋਨਾ ਰਫਾ ਦਫਾ ਕਰਨ ਦੇ ਸ਼ੱਕ ਹੇਠ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਕੁਝ ਦਿਨਾਂ ਬਾਅਦ ਘਰ ਦਾ ਮਾਲਕ ਸੰਜੀਵ ਸ਼ਰਮਾ ਅਤੇ ਉਸਦੀ ਪਤਨੀ ਇੱਕ ਵਿਆਹ ਸਮਾਗਮ ਚ ਜਾਣ ਲਈ ਅਲਮਾਰੀ ਚੋ ਰੱਖੇ ਕੜਾ ਅਤੇ ਚੈਨੀ ਕੱਢਣ ਲੱਗੇ ਤਾਂ ਦੋਨੋ ਚੀਜਾਂ ਗਾਇਬ ਸਨ। ਜਿਸ ਦੀ ਕੀਮਤ (ਕਰੀਬ 12 ਤੋਲੇ) ਹੈ।
ਉਨ੍ਹਾਂ ਦੱਸਿਆ ਕਿ ਅਲਮਾਰੀ ਦੀ ਚਾਬੀ ਕੁਝ ਦਿਨ ਪਹਿਲਾ ਗੁੰਮ ਸੀ ਜਿਸ ਸੰਬੰਧੀ ਅਸੀਂ ਘਰ ਅੰਦਰ ਕੰਮ ਕਰਦੀ ਔਰਤ ਨੂੰ ਪੁਛਿਆ ਤਾਂ ਉਸ ਵੱਲੋਂ ਕੋਈ ਪੁਖਤਾ ਜੁਆਬ ਨਹੀਂ ਮਿਲਿਆ। ਜਿਸ ਕਾਰਨ ਉਨ੍ਹਾਂ ਦਾ ਸ਼ੱਕ ਉਪਰੋਕਤ ਔਰਤ ਤੇ ਗਿਆ। ਐਸ.ਐਚ.ਓ ਸਿਟੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਪਰੋਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
