ਪੰਜਾਬ ਨੂੰ ਨਸ਼ੇ ਦੇ ਕੋਹੜ ''ਚੋ ਕੱਢਣ ਲਈ ਭਾਜਪਾ ਦੀ ਸੰਕਲਪ ਯਾਤਰਾ ਸ਼ੁਰੂ : ਮੰਗਤ ਰਾਏ ਬਾਂਸਲ

Friday, Sep 18, 2026 - 05:12 PM (IST)

ਪੰਜਾਬ ਨੂੰ ਨਸ਼ੇ ਦੇ ਕੋਹੜ ''ਚੋ ਕੱਢਣ ਲਈ ਭਾਜਪਾ ਦੀ ਸੰਕਲਪ ਯਾਤਰਾ ਸ਼ੁਰੂ : ਮੰਗਤ ਰਾਏ ਬਾਂਸਲ

ਬੁਢਲਾਡਾ (ਬਾਂਸਲ) : ਪੰਜਾਬ ਨੂੰ ਨਸ਼ੇ ਦੇ ਕੋਹੜ 'ਚੋਂ ਕੱਢਣ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸੰਕਲਪ ਲੈ ਕੇ ਪੰਜਾਬ ਦੇ ਕੋਨੇ ਕੋਨੇ 'ਚ ਮੁਹਿੰਮ ਨੂੰ ਤੇਜ਼ ਕਰਕੇ ਲੋਕਾਂ ਨੂੰ ਜਾਗਰੁਕਤ ਕਰ ਰਹੀ ਹੈ। ਇਹ ਸ਼ਬਦ ਅੱਜ ਇੱਥੇ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਲਈ ਪਾਰਟੀ ਜਨਤਾ ਪਾਰਟੀ ਲੋਕਾਂ ਦੇ ਸਹਿਯੋਗ ਨਾਲ ਪਾਰਟੀ ਪ੍ਰਧਾਨ ਨਿਤਿਨ ਨਬੀਨ ਅਤੇ ਸੰਗਠਨ ਦਾ ਹਰ ਵਰਕਰ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਪਿਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮਾਨ ਸਰਕਾਰ ਦੀ ਨਸ਼ਾ ਖਿਲਾਫ ਮੁਹਿੰਮ ਜ਼ਮੀਨੀ ਪੱਧਰ 'ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਸਵਾਲ ਪੁੱਛਣ ਵਾਲਿਆਂ ਨੂੰ ਮੌਤ ਮਿਲ ਰਹੀ ਹੈ, ਅਬੋਹਰ ਗਿੱਦਰਾਵਾਲੀ, ਕਟਾਰ ਸਿੰਘ ਵਾਲਾ ਬਠਿੰਡਾ, ਸੁਨਾਮ ਦੇ ਝਾਰੋ ਦੇ ਲੋਕਾਂ ਵੱਲੋਂ ਨਸ਼ੇ ਸੰਬੰਧੀ ਸਵਾਲ ਪੁੱਛਣ 'ਤੇ ਕੁੱਟਮਾਰ ਹੋ ਰਹੀ ਹੈ।

ਇਸ ਦਲਦਲ ਨੂੰ ਪੰਜਾਬ ਚੋ ਕੱਢਣ ਲਈ ਭਾਜ਼ਪਾ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ 21 ਸਤੰਬਰ ਨੂੰ ਬਠਿੰਡਾ ਵਿਖੇ ਮੈਗਾ ਨਸ਼ਾ ਮੁਕਤ ਪੰਜਾਬ ਯਾਤਰਾ ਪਹੁੰਚ ਰਹੀ ਹੈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਕੇਂਦਰੀ ਮੰਤਰੀ ਸ਼ਿਵ ਰਾਜ ਚੌਹਾਨ ਸ਼ਾਮਲ ਹੋ ਕੇ ਲੋਕਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੰਜਾਬ ਦੇ ਹਰ ਵਿਧਾਨ ਸਭਾ ਖੇਤਰ ਵਿੱਚ ਬੂਥ ਪੱਧਰ ਤੱਕ ਲੋਕਾਂ ਨੂੰ ਜਾਗਰੁਕ ਕਰੇਗੀ। 


author

Gurminder Singh

Content Editor

Related News