ਪੰਜਾਬ ''ਚ ਭਿਆਨਕ ਹਾਦਸੇ ਦੌਰਾਨ ਭਾਜਪਾ ਆਗੂ ਦੀ ਮੌਤ, ਸਵਿੱਫਟ ਕਾਰ ਦੀ ਟਰੱਕ ਨਾਲ ਹੋਈ ਟੱਕਰ (ਵੀਡੀਓ)
Wednesday, Sep 23, 2026 - 04:54 PM (IST)
ਮਾਨਸਾ (ਵੈੱਬ ਡੈਸਕ, ਸੰਦੀਪ ਮਿੱਤਲ) : ਮਾਨਸਾ ਦੇ ਕਸਬਾ ਝੁਨੀਰ 'ਚ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ 'ਨਸ਼ਾ ਮੁਕਤ ਰੈਲੀ' ਤੋਂ ਵਾਪਸ ਪਰਤ ਰਹੇ ਭਾਜਪਾ ਆਗੂਆਂ ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ ਇਕ ਭਾਜਪਾ ਆਗੂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਗੰਭੀਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : 'ਡਿਊਟੀ 'ਤੇ ਆਉਂਦੇ-ਜਾਂਦੇ ਵਰਦੀ ਨਾ ਪਾਓ!', ਪੰਜਾਬ ਪੁਲਸ ਦੀ ਵਾਇਰਲ ਐਡਵਾਈਜ਼ਰੀ ਦਾ ਪੜ੍ਹੋ ਅਸਲ ਸੱਚ
ਮ੍ਰਿਤਕ ਭਾਜਪਾ ਆਗੂ ਪਿੰਡ ਰਮਦਿੱਤੇ ਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਜਦੋਂ ਭਾਜਪਾ ਆਗੂ ਰੈਲੀ ਤੋਂ ਵਾਪਸ ਆ ਰਹੇ ਸਨ ਤਾਂ ਪਿੰਡ ਖੋਟ ਧਰਮੂ ਨੇੜੇ ਉਨ੍ਹਾਂ ਦੀ ਸਵਿੱਫਟ ਗੱਡੀ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ! ਬਿੱਲਾਂ ਨੂੰ ਲੈ ਕੇ ਮਚੀ ਹਾਹਾਕਾਰ, ਪੜ੍ਹੋ ਕਾਰਨ
ਇਸ ਦੌਰਾਨ ਇਕ ਭਾਜਪਾ ਆਗੂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਾਰ 'ਚ ਸਵਾਰ ਬਾਕੀ ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮਾਨਸਾ ਦੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਪਰ ਇਨ੍ਹਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਅੱਗੇ ਰੈਫ਼ਰ ਕਰ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
