ਪੰਜਾਬ ''ਚ ਨਸ਼ਿਆਂ ਖ਼ਿਲਾਫ਼ ਗਰਜੇ ਸੁਨੀਲ ਜਾਖੜ, ਪੜ੍ਹੋ ਕੀ ਦਿੱਤਾ ਬਿਆਨ

Monday, Sep 21, 2026 - 01:12 PM (IST)

ਪੰਜਾਬ ''ਚ ਨਸ਼ਿਆਂ ਖ਼ਿਲਾਫ਼ ਗਰਜੇ ਸੁਨੀਲ ਜਾਖੜ, ਪੜ੍ਹੋ ਕੀ ਦਿੱਤਾ ਬਿਆਨ

ਬਠਿੰਡਾ : ਭਾਜਪਾ ਵਲੋਂ ਪੰਜਾਬ 'ਚ ਸ਼ੁਰੂ ਕੀਤੀ ਗਈ 'ਨਸ਼ਾ ਮੁਕਤ ਯਾਤਰਾ' ਅੱਜ ਤਲਵੰਡੀ ਸਾਬੋ ਤੋਂ ਚੱਲੇਗੀ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਾਡੇ ਗੁਰੂਆਂ ਦੀ ਧਰਤੀ ਹੈ ਪਰ ਹੁਣ ਪੰਜਾਬ ਨੂੰ ਨਜ਼ਰ ਲੱਗ ਗਈ ਹੈ ਅਤੇ ਪੂਰਾ ਸੂਬਾ ਨਸ਼ਿਆਂ ਦੀ ਭੇਂਟ ਚੜ੍ਹਿਆ ਹੋਇਆ ਹੈ ਅਤੇ ਸੂਬੇ ਅੰਦਰ ਮਾੜੇ ਅਨਸਰ ਹੀ ਨਸ਼ਿਆਂ ਨੂੰ ਪੰਜਾਬ 'ਚ ਲਿਆ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਭਰ 'ਚ 22 ਤਾਰੀਖ਼ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ, ਪੰਜਾਬੀਆਂ ਨੂੰ ਝੱਲਣੀ ਪੈ ਸਕਦੀ ਹੈ ਪਰੇਸ਼ਾਨੀ

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਜਾਖੜ ਨੇ ਕਿਹਾ ਕਿ ਇਨ੍ਹਾਂ ਨੇ ਪੰਜਾਬ ਦੇ ਭਵਿੱਖ ਨੂੰ ਨਜ਼ਰ ਲਾ ਦਿੱਤੀ ਹੈ ਅਤੇ ਪੰਜਾਬ ਦੀ ਜਵਾਨੀ ਨਸ਼ਿਆਂ ਕਾਰਨ ਬਰਬਾਦ ਹੋ ਰਹੀ ਹੈ। ਲੋਕਾਂ ਨੇ ਤਾਂ ਆਪਣਾ ਭਵਿੱਖ ਬਚਲਾਉਣ ਲਈ 92 ਸੀਟਾਂ ਪਾਰਟੀ ਨੂੰ ਦੇ ਕੇ ਹਨ੍ਹੇਰੀ ਲਿਆ ਦਿੱਤੀ ਪਰ ਹੁਣ ਸਾਢੇ 4 ਸਾਲ ਦੇ ਬਾਅਦ ਮੁੱਖ ਮੰਤਰੀ ਕਹਿੰਦੇ ਹਨ ਕਿ ਨਸ਼ਾ ਤਾਂ ਪਹਿਲੀਆਂ ਸਰਕਾਰਾਂ ਦੀ ਦੇਣ ਹੈ।

ਇਹ ਵੀ ਪੜ੍ਹੋ : ਸੇਵਾਮੁਕਤ ਪ੍ਰਿੰਸੀਪਲ ਸਕੱਤਰ ਨੂੰ ਗ੍ਰੈਚੂਟੀ ਨਾ ਦੇਣ ’ਤੇ ਸਰਕਾਰ ਨੂੰ ਪਈ ਝਾੜ, 7 ਫ਼ੀਸਦੀ ਵਿਆਜ ਦੇਣ ਦੇ ਹੁਕਮ

ਗੁਲਜ਼ਾਰ ਸਿੰਘ ਅਤੇ ਮੋਹਨਜੀਤ ਸਿੰਘ ਸ਼ੇਰੋਂ ਮਾਮਲੇ ਦਾ ਹਵਾਲਾ ਦਿੰਦਿਆਂ ਜਾਖੜ ਨੇ ਕਿਹਾ ਕਿ ਇਸ ਸਰਕਾਰ ਦੇ ਖ਼ਿਲਾਫ਼ ਜਿਹੜਾ ਵੀ ਬੋਲਦਾ ਹੈ, ਉਸ ਦਾ ਮਾੜਾ ਹਸ਼ਰ ਹੁੰਦਾ ਹੈ। ਜਾਖੜ ਨੇ ਕਿਹਾ ਕਿ ਜੇਕਰ ਭਾਜਪਾ ਯੂ. ਪੀ. 'ਚੋਂ ਗੁੰਡਾਗਰਦੀ ਖ਼ਤਮ ਕਰ ਸਕਦੀ ਹੈ, ਝਾਰਖੰਡ ਤੋਂ ਨਕਸਲਵਾਦ ਖ਼ਤਮ ਕਰ ਸਕਦੀ ਹੈ ਤਾਂ ਫਿਰ ਪੰਜਾਬ 'ਚੋਂ ਨਸ਼ਾ ਵੀ ਭਾਜਪਾ ਨੇ ਖ਼ਤਮ ਕਰ ਦੇਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


author

Babita

Content Editor

Related News