ਪੰਜਾਬ : ਸਕੂਲੀ ਵੈਨ ਦੀ PRTC ਬੱਸ ਨਾਲ ਭਿਆਨਕ ਟੱਕਰ, ਪਈਆਂ ਚੀਕਾਂ, ਕਈ ਬੱਚਿਆਂ ਦੀ ਹਾਲਤ ਨਾਜ਼ੁਕ (ਵੀਡੀਓ)
Monday, Sep 14, 2026 - 11:39 AM (IST)
ਮਾਨਸਾ (ਵੈੱਬ ਡੈਸਕ, ਸੰਦੀਪ) : ਮਾਨਸਾ ਜ਼ਿਲ੍ਹੇ ਦੇ ਬਰੇਟਾ 'ਚ ਸੋਮਵਾਰ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਇਕ ਸਕੂਲੀ ਵੈਨ ਦੀ ਪੀ. ਆਰ. ਟੀ. ਸੀ. ਬੱਸ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਵੈਨ ਚਾਲਕ ਸਣੇ ਇਕ ਦਰਜ ਬੱਚਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਸਕੂਲੀ ਵੈਨ 'ਚ ਸਵਾਰ ਹੋ ਬੱਚੇ ਸਕੂਲ ਜਾ ਰਹੇ ਸਨ ਕਿ ਮਾਨਸਾ ਤੋਂ ਹਰਿਆਣਾ ਦੇ ਜਾਖਲ ਜਾ ਰਹੀ ਪੀ. ਆਰ. ਟੀ. ਸੀ. ਦੀ ਬੱਸ ਨਾਲ ਸਕੂਲੀ ਵੈਨ ਦੀ ਟੱਕਰ ਹੋ ਗਈ।
ਇਸ ਹਾਦਸੇ ਦੌਰਾਨ ਵੈਨ 'ਚ ਬੈਠੇ ਅੱਧੀ ਦਰਜਨ ਬੱਚੇ ਜ਼ਖਮੀ ਹੋ ਗਏ, ਜਦੋਂ ਕਿ ਵੈਨ ਦੇ ਪਰਖੱਚੇ ਉੱਡ ਗਏ। ਇਨ੍ਹਾਂ 'ਚੋਂ ਕਈ ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ 'ਚ ਦਾਖ਼ਲ ਕਰਾਇਆ ਗਿਆ ਹੈ। ਜ਼ਖਮੀ ਬੱਚਿਆਂ 'ਚ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਵੈਨ ਚਾਲਕ ਦੀ ਇਕ ਲੱਤ ਟੁੱਟ ਜਾਣ ਬਾਰੇ ਵੀ ਪਤਾ ਲੱਗਾ ਹੈ। ਦਰਅਸਲ ਪੀ. ਆਰ. ਟੀ. ਸੀ. ਦੀ ਬੱਸ ਅੱਗੇ ਇਕ ਬਾਈਕ ਸਵਾਰ ਮੋਬਾਇਲ 'ਤੇ ਗੱਲਾਂ ਕਰਦਾ ਜਾ ਰਿਹਾ ਸੀ ਅਤੇ ਉਸ ਨੂੰ ਬਚਾਉਣ ਦੇ ਚੱਕਰ 'ਚ ਹੀ ਬੱਸ ਡਰਾਈਵਰ ਵਲੋਂ ਅਚਾਨਕ ਬ੍ਰੇਕ ਮਾਰ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਸਰਕਾਰੀ ਛੁੱਟੀ! ਜਾਰੀ ਕੀਤੀ ਗਈ ਨੋਟੀਫਿਕੇਸ਼ਨ
ਇਸੇ ਦੌਰਾਨ ਪਿੱਛਿਓਂ ਆ ਰਹੀ ਸਕੂਲੀ ਵੈਨ ਬੱਸ 'ਚ ਜਾ ਵੱਜੀ। ਘਟਨਾ ਤੋਂ ਬਾਅਦ ਲੋਕ ਮੌਕੇ 'ਤੇ ਇਕੱਠੇ ਹੋ ਗਏ। ਬਰੇਟਾ ਥਾਣਾ ਦੇ ਇੰਚਾਰਜ ਗਣੇਸ਼ਵਰ ਸ਼ਰਮਾ ਨੇ ਦੱਸਿਆ ਕਿ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਸਕੂਲ ਵੈਨ ਦੀ ਹਾਲਤ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਸਕੂਲ ਵੈਨ ਕਾਫ਼ੀ ਖਸਤਾ ਹਾਲਤ 'ਚ ਸੀ ਅਤੇ ਇਸ ਦੀ ਪਾਸਿੰਗ ਵੀ ਨਹੀਂ ਸੀ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਸਕੂਲੀ ਵਾਹਨਾਂ ਦੀ ਸਮੇਂ-ਸਮੇਂ ’ਤੇ ਜਾਂਚ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
