ਸ਼ਾਹਰੁਖ ਲਈ ਪਾਕਿ ਦੇ ਨਾਬਾਲਿਗ ਦਾ ਪਾਗਲਪਣ, ਬਾਰਡਰ ਟੱਪ ਭਾਰਤ ਆਇਆ ਤੇ ਹੁਣ ਲੁਧਿਆਣਾ ’ਚ ਕੱਟ ਰਿਹਾ ਸਜ਼ਾ
Tuesday, Mar 05, 2024 - 11:11 PM (IST)
ਲੁਧਿਆਣਾ (ਸਿਆਲ)– ਕਹਿੰਦੇ ਹਨ ਕਿ ਜਿਥੋਂ ਦਾ ਦਾਣਾ-ਪਾਣੀ ਲਿਖਿਆ ਹੋਵੇ, ਉਥੇ ਓਨੀ ਦੇਰ ਖਾਣਾ ਹੀ ਪੈਂਦਾ ਹੈ, ਭਾਵੇਂ ਗੱਲ ਆਪਣੇ ਮੁਲਕ ਦੀ ਹੋਵੇ ਜਾਂ ਪਰਾਏ ਮੁਲਕ ਦੀ, ਕਿਸਮਤ ਨਾਲ-ਨਾਲ ਚੱਲਦੀ ਹੈ। ਅੱਖਾਂ ’ਚ ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਨੂੰ ਮਿਲਣ ਦਾ ਸੁਫ਼ਨਾ ਲਈ ਸਰਹੱਦ ਪਾਰ ਕਰ ਬੈਠਾ ਨਾਬਾਲਿਗ, ਜਿਸ ਦਾ ਅਲੀ ਮੋਵੀਆ ਬਨਾਰਸ ਹੈ, ਜੋ ਅੰਮ੍ਰਿਤਸਰ ਸੈਕਟਰ ਤੋਂ ਭਾਰਤ ’ਚ ਦਾਖ਼ਲ ਹੋਇਆ।
ਮਨ ’ਚ ਇਹ ਸੁਫ਼ਨਾ ਸੀ ਕਿ ਉਹ ਮੁੰਬਈ ’ਚ ਆਪਣੇ ਮਨਪਸੰਦ ਸਟਾਰ ਸ਼ਾਹਰੁਖ ਖ਼ਾਨ ਨੂੰ ਮਿਲੇਗਾ ਪਰ ਉਸ ਤੋਂ ਪਹਿਲਾਂ ਹੀ ਉਹ ਸੁਰੱਖਿਆ ਏਜੰਸੀਆਂ ਦੇ ਹੱਥ ਆ ਗਿਆ, ਜਿਸ ਤੋਂ ਬਾਅਦ ਉਸ ਨੂੰ ਆਬਜ਼ਰਵੇਸ਼ਨ ਹੋਮ ’ਚ ਰੱਖਿਆ ਗਿਆ, ਜਿਥੇ ਉਸ ਦੀ ਸਜ਼ਾ ਤਾਂ ਪੂਰੀ ਹੋ ਚੁੱਕੀ ਹੈ ਪਰ ਤਕਨੀਕੀ ਕਾਰਨਾਂ ਕਰਕੇ ਉਸ ਦੀ ਰਿਹਾਈ ਸੰਭਵ ਨਹੀਂ ਹੋ ਰਹੀ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : Facebook ਤੋਂ ਬਾਅਦ Instagram ਦੇ ਸਰਵਰ ਵੀ ਹੋਏ ਚਾਲੂ
ਜਾਣਕਾਰੀ ਇਕੱਠੀ ਕਰਨ ’ਤੇ ਮੀਡੀਆ ਨੂੰ ਪਤਾ ਲੱਗਾ ਕਿ ਗੁਆਂਢੀ ਮੁਲਕ ਪਾਕਿਸਤਾਨ ਤੋਂ ਆਇਆ ਇਹ ਨਾਬਾਲਿਗ ਹੁਣ ਆਬਜ਼ਰਵੇਸ਼ਨ ਹੋਮ ਸ਼ਿਮਲਾਪੁਰੀ ’ਚ ਹੈ, ਜਿਸ ਦਾ ਸਬੰਧ ਪਾਕਿਸਤਾਨ ਦੇ ਇਕ ਪਿੰਡ ਨਾਲ ਹੈ ਤੇ ਫੜੇ ਜਾਣ ’ਤੇ ਭਾਰਤੀ ਪਾਸਪੋਰਟ ਐਕਟ ਤੇ ਵਿਦੇਸ਼ੀ ਐਕਟ ਤਹਿਤ ਬੰਦ ਕੀਤਾ ਗਿਆ ਸੀ, ਜਿਸ ਦੀ ਸਜ਼ਾ ਲੰਘੀ 23 ਨਵੰਬਰ ਨੂੰ ਖ਼ਤਮ ਹੋ ਗਈ ਹੈ ਪਰ ਰਿਹਾਈ ਕਦੋਂ ਹੋਵੇਗੀ, ਇਸ ’ਤੇ ਗੱਲ ਰੁਕੀ ਹੈ।
ਹਾਲਾਂਕਿ ਸੂਤਰ ਦੱਸਦੇ ਹਨ ਕਿ ਨਾਬਾਲਿਗ ਦੀ ਫਾਈਲ ਗ੍ਰਹਿ ਮੰਤਰਾਲਾ ਕੋਲ ਪਈ ਹੈ, ਜਿਸ ’ਤੇ ਅਜੇ ਅਗਲੀ ਕਾਰਵਾਈ ਹੋਣੀ ਬਾਕੀ ਹੈ। ਦੂਜੇ ਪਾਸੇ ਪਾਕਿ-ਭਾਰਤ ਦੇ ਸਬੰਧ ਕਦੋਂ ਸਹੀ ਹੋਣ ਤੇ ਕਦੋਂ ਵਿਗੜ ਜਾਣ, ਇਸ ’ਤੇ ਵੀ ਸ਼ੱਕ ਬਣਿਆ ਰਹਿੰਦਾ ਹੈ। ਹਾਲਾਂਕਿ ਇਨ੍ਹੀਂ ਦਿਨੀਂ ਹਾਲਾਤ ਦੋਵਾਂ ਦੇਸ਼ਾਂ ’ਚ ਆਮ ਹਨ ਤੇ ਭਾਰਤ ’ਚ ਚੋਣਾਂ ਦਾ ਐਲਾਨ ਹੋਣ ਵਾਲਾ ਹੈ ਤੇ ਪਾਕਿਸਤਾਨ ’ਚ ਚੋਣਾਂ ਨਜਿੱਠੀਆਂ ਜਾ ਚੁੱਕੀਆਂ ਹਨ। ਇਨ੍ਹਾਂ ਦੋਵਾਂ ਹਲਾਤਾਂ ’ਚ ਨੌਜਵਾਨ ਦੀ ਰਿਹਾਈ ਸਬੰਧੀ ਭਾਰਤ ਤੇ ਪਾਕਿ ਸਰਕਾਰਾਂ ਵਲੋਂ ਕੀ ਕਦਮ ਚੁੱਕੇ ਜਾਣਗੇ, ਇਸ ’ਤੇ ਵੀ ਸ਼ੱਕ ਬਰਕਰਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।