ਮਹਿਲਾ ਨਾਲ ਅਸ਼ਲੀਲ ਹਰਕਤਾਂ ਕਰਨ ’ਤੇ ਮਾਮਲਾ ਦਰਜ
Monday, Jul 02, 2018 - 12:24 AM (IST)
ਨਾਭਾ, (ਸੁਸ਼ੀਲ ਜੈਨ)- ਥਾਣਾ ਸਦਰ ਪੁਲਸ ਨੇ ਸਿਮਰਨ ਕੌਰ ਪਤਨੀ ਧਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਹਸਨਪੁਰ ਦੇ ਭੁਪਿੰਦਰ ਸਿਘ ਪੁੱਤਰ ਲਖਵੀਰ ਸਿੰਘ ਖਿਲਾਫ਼ ਧਾਰਾ 354, 506 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ। ਐੱਸ. ਐੱਚ. ਓ. ਇੰਸਪੈਕਟਰ ਬਿੱਕਰ ਸਿੰਘ ਅਨੁਸਾਰ ਭੁਪਿੰਦਰ ਨੇ ਮਹਿਲਾ ਨਾਲ ਉਸ ਦੀ ਦੁਕਾਨ ਵਿਚ ਦਾਖਲ ਹੋ ਕੇ ਅਸ਼ਲੀਲ ਹਰਕਤਾਂ ਕੀਤੀਆਂ। ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਦੋਸ਼ ਫਰਾਰ ਹੈ। ਗ੍ਰਿਫ਼ਤਾਰੀ ਲਈ ਛਾਪਾਮਾਰੀ ਜਾਰੀ ਹੈ।
