ਵਿਦੇਸ਼ ਭੇਜਣ ’ਤੇ ਨਾਂ ’ਤੇ ਠੱਗੇ 15 ਲੱਖ
Monday, Jul 30, 2018 - 05:56 AM (IST)

ਲੁਧਿਆਣਾ, (ਰਿਸ਼ੀ)- ਅਮਰੀਕਾ ਭੇਜਣ ਦੇ ਨਾਂ ’ਤੇ 15 ਲੱਖ ਦੀ ਠੱਗੀ ਕਰਨ ਦੇ ਦੋਸ਼ ਵਿਚ ਥਾਣਾ ਟਿੱਬਾ ਦੀ ਪੁਲਸ ਨੇ ਸੁਰਿੰਦਰ ਕੁਮਾਰ ਨਿਵਾਸੀ ਨਿਊ ਸ਼ਕਤੀ ਨਗਰ ਦੀ ਸ਼ਿਕਾਇਤ ’ਤੇ ਸੁਮਿਤ ਕੁਮਾਰ, ਸਤਪਾਲ ਨਿਵਾਸੀ ਚੰਡੀਗਡ਼੍ਹ, ਆਸ਼ੀਸ਼ਪਾਲ, ਧਰਮੇਸ਼ ਮਹਿਤਾ ਨਿਵਾਸੀ ਹਰਨਾਮ ਨਗਰ ਦੇ ਖਿਲਾਫ ਧੋਖਾਦੇਹੀ, ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਦੀਦਾਰ ਸਿੰਘ ਦੇ ਅਨੁਸਾਰ ਪੁਲਸ ਨੂੰ 21 ਜੁਲਾਈ 2018 ਨੂੰ ਦਿੱਤੀ ਸ਼ਿਕਾਇਤ ਵਿਚ ਪੀਡ਼ਤ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 15 ਲੱਖ ਰੁਪਏ ਲੈ ਲਏ ਪਰ ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ।