ਵੇਖੋ, ਵਾੜੇ ''ਚੋਂ ਬੱਕਰੀਆਂ ਚੋਰੀ ਕਰਨ ਦੀ ਲਾਈਵ ਫੁਟੇਜ (ਵੀਡੀਓ)

Wednesday, Jun 21, 2017 - 06:46 AM (IST)

ਜਲੰਧਰ— ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਕਰਾਲੀ 'ਚ ਇਕੋ ਵਾੜੇ 'ਚੋਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬੱਕਰੀਆਂ ਚੋਰੀ ਕਰਨ ਦਾ ਸਿਲਸਿਲਾ ਜਾਰੀ ਹੈ। ਬੀਤੀ ਰਾਤ ਵੀ ਚੋਰਾਂ ਵੱਲੋਂ ਚਾਰ ਬੱਕਰੀਆਂ ਚੋਰੀ ਕਰ ਲਈਆਂ ਗਈਆਂ ਪਰ ਇਸ ਵਾਰ ਚੋਰੀ ਦੀ ਸਾਰੀ ਵਾਰਦਾਤ ਵਾੜੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਵਾੜੇ ਦੇ ਮਾਲਕ ਨੇ ਇਸ ਸੰਬੰਧੀ ਪੁਲਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ। ਲਗਾਤਾਰ ਦੋ ਚੋਰੀਆਂ ਤੋਂ ਬਾਅਦ ਵਾੜੇ ਦੇ ਮਾਲਕ ਨੇ ਵਾੜੇ 'ਚ ਸੀ.ਸੀ.ਟੀ.ਵੀ. ਕੈਮਰਾ ਲਗਾਇਆ ਹੋਇਆ ਸੀ।


Related News