18 ਜਨਵਰੀ ਤਕ ਬਦਲਿਆ ਸਕੂਲਾਂ ਦਾ ਸਮਾਂ, ਦੁਪਹਿਰ 12.30 ਵਜੇ ਆਉਣਗੇ ਇਹ ਵਿਦਿਆਰਥੀ
Saturday, Jan 11, 2025 - 08:54 AM (IST)
ਚੰਡੀਗੜ੍ਹ (ਸ਼ੀਨਾ): ਪੰਜਾਬ ਵਿਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਕਾਰਨ ਬੱਚਿਆਂ ਨੂੰ ਸਵੇਰੇ-ਸਵੇਰੇ ਸਕੂਲ ਜਾਣ ਲੱਗਿਆ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਵਿਚ ਵੀ ਸੀਤ ਲਹਿਰ ਨੇ ਜ਼ੋਰ ਫੜ੍ਹਿਆ ਹੋਇਆ ਹੈ। ਇਸ ਸੀਤ ਲਹਿਰ ਨੂੰ ਵੇਖਦਿਆਂ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਨਵੇਂ ਹੁਕਮਾਂ ਵਿਚ 13 ਤੋਂ 18 ਜਨਵਰੀ ਤਕ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - Breaking News: MLA ਅੰਮ੍ਰਿਤਪਾਲ ਸਿੰਘ ਦੀ ਗੱਡੀ ਨਾਲ ਵਾਪਰਿਆ ਹਾ. ਦਸਾ
ਹੁਕਮਾਂ ਮੁਤਾਬਕ ਸਿੰਗਲ ਸ਼ਿਫ਼ਟ ਵਾਲੇ ਸਕੂਲ ਸਵੇਰੇ 9:30 ਵਜੇ ਲੱਗਣਗੇ ਤੇ ਵਿਦਿਆਰਥੀਆਂ ਨੂੰ ਦੁਪਹਿਰ 2:30 ਵਜੇ ਛੁੱਟੀ ਹੋ ਜਾਵੇਗੀ। ਦੋਹਰੀ ਸ਼ਿਫ਼ਟ ਵਾਲੇ ਸਕੂਲਾਂ ’ਚ ਪਹਿਲੀ ਤੋਂ ਪੰਜਵੀਂ ਤਕ ਜਮਾਤਾਂ 12:30 ਵਜੇ ਤੋਂ 3:30 ਵਜੇ ਤਕ, ਅਤੇ ਛੇਵੀਂ ਤੋਂ ਜਮਾਤਾਂ 9:30 ਵਜੇ ਤੋਂ 2:30 ਵਜੇ ਤਕ ਲੱਗਣਗੀਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8