ਚੰਡੀਗੜ੍ਹ ਯੂਨੀਵਰਸਿਟੀ ਵਿਖੇ ਭਾਰਤ ਦੇ ਪਹਿਲੇ ‘''AI ਫ਼ੈਸਟ 2026’ ਦਾ ਸ਼ਾਨਦਾਰ ਆਗ਼ਾਜ਼

Thursday, Feb 19, 2026 - 06:40 PM (IST)

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਭਾਰਤ ਦੇ ਪਹਿਲੇ ‘''AI ਫ਼ੈਸਟ 2026’ ਦਾ ਸ਼ਾਨਦਾਰ ਆਗ਼ਾਜ਼

ਚੰਡੀਗੜ੍ਹ : ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਵੱਲੋਂ ‘ਇੰਡੀਆ ਏਆਈ ਇੰਪੈਕਟ ਸਮਿਟ-2026’ ਦੀ ਤਰਜ਼ 'ਤੇ ਭਾਰਤ ਦੇ ਪਹਿਲੇ ‘ਏਆਈ ਫ਼ੈਸਟ’ ਦੀ ਮੇਜ਼ਬਾਨੀ ਕੀਤੀ ਗਈ। 19 ਤੋਂ 21 ਫ਼ਰਵਰੀ ਤੱਕ ਚੱਲਣ ਵਾਲੇ ਇਸ ਤਿੰਨ ਰੋਜ਼ਾ ਸਮਾਗਮ ਵਿਚ ਦੇਸ਼-ਵਿਦੇਸ਼ ਦੇ ਨਾਮਵਰ ਟੈੱਕ ਲੀਡਰਜ਼, ਸਟਾਰਟਅੱਪ ਸੰਸਥਾਪਕਾਂ ਅਤੇ ਨੌਜਵਾਨ ਨਵੀਨਤਾਕਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਯੂਨੀਵਰਸਿਟੀ ਵੱਲੋਂ ‘ਸੀਯੂ ਏਆਈ ਮਿਸ਼ਨ’ ਲੌਂਚ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ 1.5 ਲੱਖ ਨੌਜਵਾਨਾਂ ਨੂੰ ਏਆਈ (AI) ਸਾਖਰਤਾ ਪ੍ਰਦਾਨ ਕਰਨਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ CSIR-NPL ਦੇ ਸਹਿਯੋਗ ਨਾਲ ‘ਬੋਸ-ਆਈਨਸਟਾਈਨ ਕੁਆਂਟਮ ਸੈਂਟਰ ਆਫ਼ ਐਕਸੀਲੈਂਸ’ ਸਥਾਪਿਤ ਕਰਨ ਵਾਲੀ ਭਾਰਤ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣ ਗਈ ਹੈ।

PunjabKesari

ਏਆਈ ਭਵਿੱਖ ਦਾ ਵਿਕਾਸ ਇੰਜਣ

ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਰਤ ਦੇ ਅਗਲੇ ਟ੍ਰਿਲੀਅਨ-ਡਾਲਰ ਵਿਕਾਸ ਇੰਜਣ ਵਜੋਂ ਉੱਭਰੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਏਆਈ ਬਨਾਮ ਮਨੁੱਖੀ ਹੁਨਰ ਵੈੱਬਵੇਦਾ ਦੇ ਸੰਸਥਾਪਕ ਅੰਕੁਰ ਵਾਸਰਕੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏਆਈ ਤੁਹਾਡੀ ਨੌਕਰੀ ਨਹੀਂ ਲਵੇਗਾ, ਬਲਕਿ ਉਹ ਇਨਸਾਨ ਤੁਹਾਡੀ ਨੌਕਰੀ ਲਵੇਗਾ ਜੋ ਏਆਈ ਦਾ ਬਿਹਤਰ ਇਸਤੇਮਾਲ ਕਰਨਾ ਜਾਣਦਾ ਹੈ। ਪਗਰੇਡ ਦੇ ਚੇਅਰਮੈਨ ਰੌਨੀ ਸਕਰੂਵਾਲਾ ਨੇ ਕਿਹਾ ਕਿ ਏਆਈ ਇਕ ਸ਼ਕਤੀਸ਼ਾਲੀ ਹਥਿਆਰ ਹੈ ਪਰ ਇਹ ਮਨੁੱਖੀ ਭਾਵਨਾਵਾਂ ਅਤੇ ਕਲਪਨਾ ਦੀ ਜਗ੍ਹਾ ਨਹੀਂ ਲੈ ਸਕਦਾ।

PunjabKesari

ਔਰਤਾਂ ਲਈ 'ਨਾਰੀ' ਸਕੀਮ ਦੀ ਸ਼ੁਰੂਆਤ 

ਤਕਨਾਲੋਜੀ ਦੇ ਖੇਤਰ ਵਿਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਯੂਨੀਵਰਸਿਟੀ ਨੇ ‘ਨਾਰੀ’ (NARI - AI Revolutions for Inclusion) ਸਕੀਮ ਲੌਂਚ ਕੀਤੀ ਹੈ। ਇਸ ਦਾ ਮਕਸਦ ਸਟਾਰਟਅੱਪ ਅਤੇ ਖੋਜ ਕਾਰਜਾਂ ਵਿੱਚ ਔਰਤਾਂ ਨੂੰ ਮਜ਼ਬੂਤ ਬਣਾਉਣਾ ਹੈ। ਇਸ ਫ਼ੈਸਟ ਵਿਚ 174 ਤੋਂ ਵੱਧ ਯੂਨੀਵਰਸਿਟੀਆਂ ਦੇ 10,000 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਵੱਖ-ਵੱਖ 35 ਮੁਕਾਬਲਿਆਂ ਦੇ ਜੇਤੂਆਂ ਲਈ ਇਕ ਕਰੋੜ ਰੁਪਏ ਤੋਂ ਵੱਧ ਦੇ ਨਕਦ ਇਨਾਮ ਅਤੇ ਸਰਟੀਫਿਕੇਟ ਰੱਖੇ ਗਏ ਹਨ। ਯੂਨੀਵਰਸਿਟੀ ਦੇ ‘ਕੈਂਪਸ ਟੈਂਕ’ ਅਤੇ ‘ਸੈਂਡਬਾਕਸ’ ਵਰਗੇ ਪਲੇਟਫਾਰਮ ਨੌਜਵਾਨਾਂ ਦੇ ਨਵੇਂ ਵਿਚਾਰਾਂ ਨੂੰ ਅਸਲ ਉਤਪਾਦਾਂ ਵਿੱਚ ਬਦਲਣ ਲਈ ਸਹਾਈ ਹੋ ਰਹੇ ਹਨ।


author

Gurminder Singh

Content Editor

Related News