ਸਕੂਲ ਪ੍ਰਬੰਧਕਾਂ ਨੇ ਜਾਰੀ ਕੀਤਾ ਨਵਾਂ ਫ਼ਰਮਾਨ, ਬੱਚਿਆਂ ਦੇ ਮਾਪਿਆਂ ਦੀ ਵਧਾਈ ਚਿੰਤਾ

Saturday, Apr 08, 2023 - 06:26 PM (IST)

ਸਕੂਲ ਪ੍ਰਬੰਧਕਾਂ ਨੇ ਜਾਰੀ ਕੀਤਾ ਨਵਾਂ ਫ਼ਰਮਾਨ, ਬੱਚਿਆਂ ਦੇ ਮਾਪਿਆਂ ਦੀ ਵਧਾਈ ਚਿੰਤਾ

ਚੰਡੀਗੜ੍ਹ (ਆਸ਼ੀਸ਼) : ਸੈਕਟਰ-26 ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਲਾਲ, ਜਨਰਲ ਸਕੱਤਰ ਜੇ. ਪੀ. ਚੌਧਰੀ ਅਤੇ ਆਲ ਮਨੀਮਾਜਰਾ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਾਮੇਸ਼ਵਰ ਗਿਰੀ ਨੇ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਪੱਤਰ ਲਿਖ ਕੇ ਦੱਸਿਆ ਕਿ ਮੋਤੀਰਾਮ ਆਰੀਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ-27 ਨੇ ਸਕੂਲੀ ਬੱਚਿਆਂ ਲਈ ਹੁਕਮ ਜਾਰੀ ਕੀਤਾ ਹੈ ਕਿ ਬੱਚਿਆਂ ਦੇ ਮਾਪੇ ਜਦੋਂ ਬੱਚਿਆਂ ਨੂੰ ਸਕੂਲ ਛੱਡਣ ਜਾਂ ਲੈਣ ਲਈ ਸਕੂਲ ਦੇ ਗੇਟ ’ਤੇ ਆਉਣ ਤਾਂ ਉਹ ਪੂਰੇ ਪਹਿਰਾਵੇ ਵਿਚ ਆਉਣਾ। ਮਾਪੇ ਚੱਪਲਾਂ, ਲੋਅਰ ਅਤੇ ਹਾਫ ਕਮੀਜ਼ ਪਾ ਕੇ ਨਹੀਂ ਆ ਸਕਦੇ।

ਇਹ ਵੀ ਪੜ੍ਹੋ : ਹਾਈ ਅਲਰਟ ’ਤੇ ਪੰਜਾਬ ਪੁਲਸ, ਡੀ. ਜੀ. ਪੀ. ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਕੀਤੀਆਂ ਰੱਦ

ਸਕੂਲ ਵਿਚ ਮੀਟਿੰਗ ਜਾਂ ਕੋਈ ਸਮਾਗਮ ਹੋਵੇ ਤਾਂ ਮਾਪਿਆਂ ਨੂੰ ਕੋਈ ਇਤਰਾਜ਼ ਨਹੀਂ ਪਰ ਸਕੂਲ ਛੱਡਣ ਜਾਂ ਸਕੂਲ ਵਿਚੋਂ ਬੱਚੇ ਨੂੰ ਛੱਡਣ ਤੇ ਲੈਣ ਆਉਣ ਮੌਕੇ ਸ਼ਰਤ ਲਾਉਣਾ ਗਲਤ ਹੈ। ਗਰਮੀਆਂ ਦਾ ਮੌਸਮ ਆ ਰਿਹਾ ਹੈ, ਲੋਕ ਜ਼ਿਆਦਾ ਟੀ-ਸ਼ਰਟਾਂ ਜਾਂ ਲੋਅਰ ਪਾ ਕੇ ਉਸੇ ਕੱਪੜਿਆਂ ਵਿਚ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਹਨ ਅਤੇ ਬਾਅਦ ਵਿਚ ਘਰ ਆ ਕੇ ਤਿਆਰ ਹੋ ਕੇ ਕੰਮ ’ਤੇ ਚਲੇ ਜਾਂਦੇ ਹਨ। ਸਕੂਲ ਵਲੋਂ ਇਹ ਸ਼ਰਤ ਮਾਪਿਆਂ ’ਤੇ ਕਿਉਂ ਥੋਪੀ ਜਾ ਰਹੀ ਹੈ, ਮਾਪੇ ਚਿੰਤਤ ਹਨ। ਅਧਿਆਪਕਾਂ ਵਲੋਂ ਜਾਰੀ ਇਕ ਆਡੀਓ ਸੰਦੇਸ਼ ਵਿਚ ਮਾਪਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਪੇ ਬੱਚੇ ਨੂੰ ਸਕੂਲ ਛੱਡਣ ਅਤੇ ਲੈਣ ਸਮੇਂ ਸਹੀ ਕੱਪੜੇ ਪਾ ਕੇ ਆਉਣ, ਨਾਈਟ ਸੂਟ, ਪਜਾਮਾ ਅਤੇ ਨਿੱਕਰ, ਪੈਰਾਂ ਵਿਚ ਚੱਪਲਾਂ ਨਾ ਪਾ ਕੇ ਆਉਣ।

ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਪੰਜਾਬ ਸਰਕਾਰ

ਕ੍ਰਿਸ਼ਨ ਲਾਲ ਨੇ ਦੱਸਿਆ ਕਿ ਸਕੂਲ ਵਲੋਂ ਜਾਰੀ ਹੁਕਮ ਉਨ੍ਹਾਂ ਨੂੰ ਸਕੂਲ ਦੇ ਮੋਬਾਇਲ ਫੋਨ ’ਤੇ ਸਕੂਲ ਅਧਿਆਪਕ ਦੀ ਵਾਇਸ ਰਿਕਾਰਡਿੰਗ ਅਤੇ ਲਿਖਤੀ ਮੈਸੇਜ ਰਾਹੀਂ ਭੇਜ ਦਿੱਤੇ ਗਏ ਹਨ। ਹਰ ਕਿਸੇ ਨੂੰ ਸਕੂਲ ਦੇ ਬਾਹਰ ਮਨਚਾਹੇ ਕੱਪੜੇ ਪਾ ਕੇ ਘੁੰਮਣ ਦੀ ਆਜ਼ਾਦੀ ਹੈ। ਹਰ ਕੋਈ ਆਪਣੇ ਵਿਸ਼ਵਾਸਾਂ ’ਤੇ ਕਾਇਮ ਰਹਿਣਾ ਪਸੰਦ ਕਰਦਾ ਹੈ ਤਾਂ ਜੋ ਕੋਈ ਉਸ ਦਾ ਮਜ਼ਾਕ ਨਾ ਉਡਾਵੇ। ਸਕੂਲ ਪ੍ਰਬੰਧਕਾਂ ਨੂੰ ਇਹ ਸਰਕੂਲਰ ਵਾਪਸ ਲੈਣਾ ਚਾਹੀਦਾ ਹੈ ਤਾਂ ਜੋ ਮਾਪੇ ਛੁੱਟੀ ਦੌਰਾਨ ਬੱਚੇ ਨੂੰ ਸਕੂਲ ਦੇ ਬਾਹਰੋਂ ਆਸਾਨੀ ਨਾਲ ਲੈ ਸਕਣ। ਜਿਹੜਾ ਵਿਅਕਤੀ ਆਪਣੀ ਸੱਭਿਅਤਾ ਅਨੁਸਾਰ ਕੱਪੜੇ ਨਹੀਂ ਪਾਉਂਦਾ, ਉਹ ਗਲਤ ਹੈ। ਹਰ ਕਿਸੇ ਨੂੰ ਇਸ ਵਿਚ ਫਸਾਉਣਾ ਗਲਤ ਹੈ। ਜਿਹੜੇ ਵਿਅਕਤੀ ਨੇ ਕੰਮ ’ਤੇ ਜਾਣਾ ਹੈ, ਉਹ ਤਿਆਰ ਹੋ ਕੇ ਉੱਥੇ ਆ ਸਕਦਾ ਹੈ। ਸੇਵਾਮੁਕਤ ਜਾਂ ਜਿਨ੍ਹਾਂ ਕੋਲ ਨੌਕਰੀ ਨਹੀਂ ਹੈ, ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਤਿਆਰ ਕਿਉਂ ਹੋਣ?

ਇਹ ਵੀ ਪੜ੍ਹੋ : ਮਾਲਾ-ਮਾਲ ਹੋਇਆ ਪੰਜਾਬ ਦਾ ਖਜ਼ਾਨਾ, ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਵਿਭਾਗ ਲਈ ਕੀਤੇ ਵੱਡੇ ਐਲਾਨ

ਕੌਂਸਲਰ ਚੱਪਲਾਂ ਪਾ ਕੇ ਆਇਆ ਤਾਂ ਸਕੂਲ ਦੇ ਗੇਟ ’ਤੇ ਰੋਕ ਲਿਆ

ਸੈਕਟਰ-56 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਮਨੁਆਰ ਦੋ ਮਹੀਨੇ ਪਹਿਲਾਂ ਸਵੇਰੇ ਸਕੂਲ ਦੇ ਪ੍ਰਿੰਸੀਪਲ ਨੂੰ ਮਿਲਣ ਲਈ ਫੇਜ਼-6 ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹੀਦੀ ਆਪਣੀ ਲੜਕੀ ਸਬੰਧੀ ਗੱਲ ਕਰਨ ਆਏ ਸਨ। ਗੇਟ ’ਤੇ ਮੌਜੂਦ ਸਕੂਲ ਦੇ ਚੌਕੀਦਾਰ ਨੇ ਉਸ ਨੂੰ ਚੱਪਲਾਂ ਪਾਈਆਂ ਦੇਖ ਕੇ ਸਕੂਲ ਦੇ ਅੰਦਰ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਕੌਂਸਲਰ ਨੇ ਸਕੂਲ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਭਵਿੱਖ ਵਿਚ ਗਰੀਬ ਮਾਪਿਆਂ ਨਾਲ ਦੁਰਵਿਵਹਾਰ ਨਾ ਕਰਨ ਦੀ ਸਲਾਹ ਦਿੱਤੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਜੁੱਤੀ ਪਾ ਕੇ ਸਕੂਲ ਜਾ ਸਕਦਾ ਹੈ ਪਰ ਜੇਕਰ ਸਕੂਲ ਵਿਚ ਪੜ੍ਹਦੇ ਬੱਚੇ ਦੇ ਮਾਪਿਆਂ ਦੀ ਆਰਥਿਕ ਹਾਲਤ ਕਮਜ਼ੋਰ ਹੈ ਤਾਂ ਸਕੂਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਜੁੱਤੀ ਪਾ ਕੇ ਸਕੂਲ ਵਿਚ ਦਾਖ਼ਲ ਹੋਣਾ ਲਾਜ਼ਮੀ ਨਾ ਕਰੇ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਵੀ. ਆਈ. ਪੀ. ਸੈਕਟਰ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ, ਗਾਹਕ ਬਣ ਕੇ ਗਈ ਪੁਲਸ ਦੇ ਉੱਡੇ ਹੋਸ਼

ਜੂਨੀਅਰ ਵਿੰਗ ਦੇ ਬੱਚਿਆਂ ਦੇ ਮਾਪਿਆਂ ਨੂੰ ਜਾਰੀ ਕੀਤਾ ਹੈ ਸਰਕੂਲਰ

ਪ੍ਰਿੰਸੀਪਲ ਡਾ. ਸੀਮਾ ਨੇ ਦੱਸਿਆ ਕਿ ਜੂਨੀਅਰ ਵਿੰਗ ਦੇ ਬੱਚਿਆਂ ਦੇ ਮਾਪਿਆਂ ਨੂੰ ਇਕ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਸਕੂਲ ਦੇ ਅੰਦਰ ਅਤੇ ਬਾਹਰ ਸ਼ਿਸ਼ਟਾਚਾਰ ਦਾ ਮਾਹੌਲ ਬਣਾਈ ਰੱਖੋ। ਕਈ ਵਾਰ ਮਾਪੇ ਆਪਣੇ ਬੱਚਿਆਂ ਨੂੰ ਅਜਿਹੇ ਕੱਪੜਿਆਂ ’ਚ ਉਤਾਰਨ ਆਉਂਦੇ ਹਨ, ਜੋ ਕਈ ਵਾਰ ਦੂਜੇ ਵਿਅਕਤੀ ਨੂੰ ਸ਼ਰਮਿੰਦਾ ਕਰ ਦਿੰਦੇ ਹਨ।

ਇਹ ਵੀ ਪੜ੍ਹੋ : ਪਤਨੀ ਤੇ ਪੁੱਤ ਨੂੰ ਕਤਲ ਕਰਨ ਤੋਂ ਬਾਅਦ ਏ. ਐੱਸ. ਆਈ. ਨੇ ਕੈਨੇਡਾ ’ਚ ਪੁੱਤ ਨੂੰ ਕੀਤਾ ਫੋਨ, ‘ਮੈਂ ਸਭ ਨੂੰ ਮਾਰ ’ਤਾ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News