ਬਠਿੰਡਾ ''ਚ ਮਿਲੀ ਅਪਾਹਜ ਵਿਅਕਤੀ ਦੀ ਲਾਸ਼
Saturday, Aug 16, 2025 - 05:01 PM (IST)

ਬਠਿੰਡਾ (ਸੁਖਵਿੰਦਰ) : ਬਠਿੰਡਾ ਦੀ ਨਹਿਰ ਦੇ ਨੇੜੇ ਇੱਕ ਅਪਾਹਜ ਵਿਅਕਤੀ ਦੀ ਲਾਸ਼ ਟ੍ਰਾਈਸਾਈਕਲ 'ਤੇ ਪਈ ਮਿਲੀ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ ਮੌਕੇ 'ਤੇ ਪਹੁੰਚੇ। ਨੌਜਵਾਨ ਦੀ ਲਾਸ਼ ਟ੍ਰਾਈਸਾਈਕਲ 'ਤੇ ਉਲਟੀ ਪਈ ਸੀ।
ਥਰਮਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਪਤਾ ਲੱਗਾ ਹੈ ਕਿ ਉਕਤ ਨੌਜਵਾਨ ਜਨਤਾ ਨਗਰ ਦਾ ਰਹਿਣ ਵਾਲਾ ਸੀ ਅਤੇ ਨਸ਼ੇ ਦਾ ਆਦੀ ਸੀ। ਪੁਲਸ ਜਾਂਚ ਤੋਂ ਬਾਅਦ, ਸੰਸਥਾ ਦੇ ਮੈਂਬਰ ਲਾਸ਼ ਨੂੰ ਸਿਵਲ ਹਸਪਤਾਲ ਲੈ ਗਏ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।