ਭਾਰੀ ਮੀਂਹ ਕਾਰਨ ਤਬਾਹੀ ਦਾ ਮੰਜ਼ਰ ਜਾਰੀ, ਲੋਕਾਂ ਦੀ ਮਦਦ ਲਈ ਖ਼ੁਦ ਪਾਣੀ 'ਚ ਉਤਰੇ SDM
Tuesday, Aug 26, 2025 - 10:42 PM (IST)

ਬੁਢਲਾਡਾ, (ਬਾਂਸਲ)- ਪਿਛਲੇ 2 ਦਿਨਾਂ ਤੋਂ ਭਾਰੀ ਮੀਂਹ ਕਾਰਨ ਤਬਾਹੀ ਦਾ ਮੰਜਰ ਦੇਖਣ ਨੂੰ ਮਿਲ ਰਿਹਾ ਹੈ। ਕਿਤੇ ਨਹਿਰਾਂ ਦਾ ਨੱਕੋ-ਨੱਕ ਭਰਨਾ ਅਤੇ ਕਿਤੇ ਨਹਿਰਾਂ ਦਾ ਟੁੱਟ ਜਾਣਾ ਅਤੇ ਫਸਲਾਂ 'ਚ ਪਾਣੀ ਭਰਨਾ, ਲੋਕਾਂ ਦੇ ਘਰਾਂ 'ਚ ਤ੍ਰੇੜਾ ਆਉਣਾ ਆਦਿ ਵਰਗੇ ਨੁਕਸਾਨਾਂ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ।
ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਅਤੇ ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ ਅਤੇ ਨਾਇਬ ਤਹਿਸੀਲਦਾਰ ਹਿਰਦੈਪਾਲ ਸਿੰਘ ਸਮੇਤ ਪ੍ਰਸ਼ਾਸ਼ਨ ਲੋਕਾਂ ਦੀ ਮਦਦ ਲਈ ਖੁੱਦ ਪਾਣੀ 'ਚ ਉਤਰ ਗਏ ਹਨ। ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੰਦਿਆਂ ਮੌਕੇ 'ਤੇ ਰਾਹਤ ਸਮੱਗਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਦੇਸ਼ ਦੇ ਹਜ਼ਾਰਾਂ ਹਸਪਤਾਲਾਂ ਨੇ ਕੈਸ਼ਲੈੱਸ ਇਲਾਜ ਦੀ ਸਹੂਲਤ ਕਰ'ਤੀ ਬੰਦ! ਜਾਣੋ ਵਜ੍ਹਾ
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਪ੍ਰਸ਼ਾਸ਼ਨ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਇਥੋਂ ਨਜਦੀਕ ਪਿੰਡ ਬੱਛੋਆਣਾ ਅਤੇ ਕੁਲਾਣਾ ਦਰੀਆਪੁਰ ਨਹਿਰ 'ਚ ਪਾੜ ਪੈਣ ਕਾਰਨ ਲੋਕਾਂ ਨੇ ਇਸ ਪਾੜ ਨੂੰ ਪੂਰਨ ਲਈ ਖੁਦ ਕਮਾਂਡ ਸੰਭਾਲੀ। ਇਸ ਪਾੜ ਕਾਰਨ ਝੋਨੇ ਦੀ ਸੈਂਕੜੇ ਏਕੜ ਫਸਲ ਪ੍ਰਭਾਵਿਤ ਹੋਣ ਦਾ ਡਰ ਬਣਿਆ ਹੋਇਆ ਹੈ। ਉਥੇ ਪਿੰਡ ਬੋੜਾਵਾਲ ਡਰੇਨ 'ਚ ਜਲਬੂਟੀ ਦੇ ਫਸੇ ਹੋਣ ਕਾਰਨ ਪਿੰਡ ਗੁਰਨੇ ਕਲਾਂ, ਅਹਿਮਦਪੁਰ ਪਿੰਡਾਂ 'ਚ ਪਾਣੀ ਦਾਖਲ ਹੋਣ ਦਾ ਡਰ ਬਣਿਆ ਹੋਇਆ ਹੈ। ਜੇ.ਬੀ.ਸੀ. ਕਰੇਨਾਂ ਨਾਲ ਜਲਬੂਟੀ ਨੂੰ ਹਟਾ ਕੇ ਪਾਣੀ ਦੇ ਵਹਾਓ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਗੁਰਨੇ ਕਲਾਂ ਡਰੇਨ ਵੀ ਨੱਕੋ-ਨੱਕ ਹੋ ਚੁੱਕੀ ਹੈ।
ਉੱਧਰ ਸ਼ਹਿਰ ਦੇ ਵਾਰਡ ਨੰ. 17 ਚ ਬਰਸਾਤੀ ਪਾਣੀ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਵਾਰਡ ਨੰ. 17, 6 ਅਤੇ ਬਰੇਟਾ ਦੇ ਵਾਂਰਡ ਨੰ. 11 'ਚ ਕੌਂਸਲਰ ਕਰਮਜੀਤ ਕੌਰ ਦਾ ਘਰ ਵੀ ਨੁਕਸਾਨਿਆ ਗਿਆ ਹੈ। ਉਥੇ ਹੀ ਗੁਰੂ ਤੇਗ ਬਹਾਦਰ ਸਟੇਡੀਅਮ ਦੀ ਦੀਵਾਰ ਡਿੱਗ ਗਈ, ਸ਼ਹਿਰ ਦੇ ਹਰ ਗਲੀ ਮੁਹੱਲੇ 'ਚ ਪਾਣੀ ਭਰਿਆ ਹੋਇਆ ਹੈ। ਬਾਜ਼ਾਰ ਸੁੰਨਸਾਨ ਨਜ਼ਰ ਆ ਰਹੇ ਹਨ। ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਉੱਧਰ ਨਗਰ ਕੌਂਸਲ ਪ੍ਰਧਾਨ ਨੇ ਦੱਸਿਆ ਕਿ ਅਹਿਮਦਪੁਰ ਡਰੇਨ ਚ ਪਾਣੀ ਦਾ ਪੱਧਰ ਜਿਆਦਾ ਹੋਣ ਕਾਰਨ ਪਾਣੀ ਅੱਗੇ ਨਹੀਂ ਜਾ ਰਿਹਾ।
ਇਹ ਵੀ ਪੜ੍ਹੋ- ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, 15 ਦਿਨ ਬੈਂਕ ਰਹਿਣਗੇ ਬੰਦ!