ਬਠਿੰਡਾ ''ਚ ਬੇਅਦਬੀ ਦੀ ਕੋਸ਼ਿਸ਼, ਜਾਂਚ ''ਚ ਜੁੱਟੀ ਪੁਲਸ
Wednesday, Aug 13, 2025 - 05:32 PM (IST)

ਬਠਿੰਡਾ : ਇੱਥੇ ਭੁੱਚੋ ਮੰਡੀ ਕਾਹਨ ਸਿੰਘ ਵਾਲਾ ਫਾਟਕ ਨੇੜੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਦੇ ਮੁਤਾਬਕ ਇੱਥੇ ਇਕ ਧਾਰਮਿਕ ਗ੍ਰੰਥ ਦੇ ਪੰਨੇ ਸੜਕ 'ਤੇ ਖਿੱਲਰੇ ਹੋਏ ਮਿਲੇ ਹਨ, ਜਿਨ੍ਹਾਂ ਨੂੰ ਮੋਟਰਸਾਈਕਲ 'ਤੇ ਜਾਂਦੇ ਇਕ ਵਿਅਕਤੀ ਨੇ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਰੱਦੀ ਪੁਸਤਕ ਸਮਝ ਕੇ ਇਹ ਪੰਨੇ ਸੁੱਟੇ ਗਏ ਸਨ।
ਫਿਲਹਾਲ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਸੜਕ ਦੇ ਨੇੜੇ ਹੀ ਇਕ ਸੂਆ ਵੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਕੋਈ ਵੀ ਇਸ ਧਾਰਮਿਕ ਗ੍ਰੰਥ ਨੂੰ ਪਾਣੀ 'ਚ ਤਾਰਨ ਲਈ ਲੈ ਕੇ ਆਇਆ ਹੋਵੇਗਾ। ਹੁਣ ਇਸ ਦੀ ਕੀ ਸੱਚਾਈ ਹੈ, ਇਹ ਤਾਂ ਪੁਲਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।