ਰੇਲਵੇ ਰਜਵਾਹੇ ''ਚ ਲਾਸ਼ ਬਰਾਮਦ
Saturday, Aug 16, 2025 - 06:05 PM (IST)

ਬਰੇਟਾ (ਬਾਂਸਲ)- ਸਥਾਨਕ ਦਿੱਲੀ ਫਿਰੋਜ਼ਪੁਰ ਰੇਲਵੇ ਲਾਇਨ 'ਤੇ ਪਿੰਡ ਕਾਹਨਗੜ੍ਹ ਵਿਖੇ ਬੁਰਜੀ ਨੰ. 270 ਦੇ ਨਜ਼ਦੀਕ ਰੇਲਵੇ ਓਵਰ ਰਜਵਾਹੇ ਦੇ ਅੰਦਰ ਇੱਕ ਅਣਪਛਾਤੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰੇਲਵੇ ਚੌਕੀ ਬਰੇਟਾ ਦੇ ਹੌਲਦਾਰ ਨਿਰਮਲ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ 72 ਘੰਟਿਆਂ ਦੀ ਪਹਿਚਾਣ ਲਈ ਸਿਵਲ ਹਸਪਤਾਲ ਬੁਢਲਾਡਾ ਦੇ ਮੁਰਦਾ ਘਰ 'ਚ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਬੁਰੀ ਤਰ੍ਹਾਂ ਗਲੀ ਸੜੀ ਰਜਵਾਹੇ 'ਚ ਰੁੜਦੀ ਹੋਈ ਰੇਲਵੇ ਬੁਰਜੀ 'ਚ ਫਸ ਗਈ ਸੀ।