ਮਾਨਸਾ ਦੀ ਅਦਾਲਤ ''ਚ ਪਿਆ ਭੜਥੂ, ਜੱਜ ਦੇ ਸਜ਼ਾ ਸੁਣਾਉਂਦਿਆਂ ਹੀ ਦੋਸ਼ੀ ਨੇ...
Thursday, Aug 14, 2025 - 06:28 PM (IST)

ਬੁਢਲਾਡਾ (ਰਾਮ ਰਤਨ ਬਾਂਸਲ) : ਮਾਨਸਾ ਅਦਾਲਤ ਵਿਚ ਅੱਜ ਉਸ ਸਮੇਂ ਤਰਥੱਲੀ ਮੱਚ ਗਈ ਜਦੋਂ ਮਾਨਯੋਗ ਅਦਾਲਤ ਵੱਲੋਂ ਇਕ ਦੋਸ਼ੀ ਨੂੰ 363/367ਦੇ ਕੇਸ ਵਿਚ ਸੱਤ ਸਾਲ ਦੀ ਸਜ਼ਾ 20 ਹਜ਼ਾਰ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਗਈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋਸ਼ੀ ਵੱਲੋਂ ਅਦਾਲਤ ਵਿਚੋਂ ਫਰਾਰ ਹੋ ਕੇ ਦੂਸਰੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਉਸ ਨੂੰ ਤੁਰੰਤ ਚੁੱਕਿਆ ਗਿਆ। ਮੌਕੇ 'ਤੇ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਅੱਜ ਮਾਨਯੋਗ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਉਸਨੇ ਅਦਾਲਤ ਦੀ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਹੇਠਾਂ ਆ ਕੇ ਇਕ ਜਨਰੇਟਰ ਦੇ ਉੱਪਰ ਡਿੱਗ ਪਿਆ।
ਇਹ ਵੀ ਪੜ੍ਹੋ : ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਪਾਰਟੀ ਦੀ ਪਹਿਲੀ ਮੀਟਿੰਗ, ਲਏ ਗਏ ਵੱਡੇ ਫ਼ੈਸਲੇ
ਉਨ੍ਹਾਂ ਕਿਹਾ ਕਿ ਜਦੋਂ ਮਾਨਯੋਗ ਅਦਾਲਤ ਵੱਲੋਂ ਅਜਿਹੇ ਕੇਸ ਵਿਚ ਕਿਸੇ ਵਿਅਕਤੀ ਨੂੰ ਸਜ਼ਾ ਸੁਣਾਈ ਜਾਂਦੀ ਹੈ ਤਾਂ ਤੁਰੰਤ ਪੁਲਸ ਵੱਲੋਂ ਉਸਨੂੰ ਕਸਟਡੀ ਵਿਚ ਲੈ ਲਿਆ ਜਾਣਾ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਅਣਗਹਿਲੀ ਜ਼ਰੂਰ ਹੋਈ ਹੈ ਜਿਸ ਕਾਰਨ ਉਸ ਵਿਅਕਤੀ ਵੱਲੋਂ ਅਦਾਲਤ ਵਿਚੋਂ ਫਰਾਰ ਹੋ ਕੇ ਛਾਲ ਮਾਰੀ ਗਈ ਹੈ। ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦਾਸ ਸਿੰਘ ਨੇ ਦੱਸਿਆ ਕਿ ਪਿੰਡ ਵੀਰੇਵਾਲਾ ਡੋਗਰਾ ਥਾਣਾ ਬੋਹਾ ਦੇ ਗੁਰਤੇਜ ਸਿੰਘ ਦੇ 363/367ਦਾ ਮਾਮਲਾ ਦਰਜ ਸੀ ਜਿਸ ਨੂੰ ਅੱਜ ਮਾਨਯੋਗ ਅਦਾਲਤ ਵੱਲੋਂ 7ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਅਚਾਨਕ ਹੀ ਉਕਤ ਵਿਅਕਤੀ ਭੱਜ ਕੇ ਬਾਹਰ ਚਲਾ ਗਿਆ ਅਤੇ ਹੇਠਾਂ ਛਾਲ ਮਾਰ ਦਿੱਤੀ ਤੇ ਉਸਨੂੰ ਫਿਲਹਾਲ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਕੁਨੈਕਸ਼ਨਾਂ ਵਾਲਿਆਂ ਦੀ ਆਹੀ ਸ਼ਾਮਤ, ਹੋਣ ਜਾ ਰਹੀ ਸਖ਼ਤ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e