ਭਾਰਤੀ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ

Saturday, Aug 16, 2025 - 10:53 AM (IST)

ਭਾਰਤੀ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ

ਮਾਨਸਾ (ਮਨਜੀਤ) : ਸਥਾਨਕ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿਖੇ ਭਾਰਤੀ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਆਜ਼ਾਦੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੀ ਇੰਚਾਰਜ ਪਰਮਪਾਲ ਕੌਰ ਸਿੱਧੂ ਰਿਟਾਇਰਡ ਆਈ. ਏ. ਐੱਸ ਨੇ ਅਦਾ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਹਨ। ਸਾਨੂੰ ਨਸ਼ਾ, ਭਰੂਣ ਹੱਤਿਆ, ਦਹੇਜ ਪ੍ਰਥਾ ਵਰਗੀਆਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਪ੍ਰਣ ਲੈਣਾ ਚਾਹੀਦਾ ਹੈ। ਸਮਾਗਮ ਦੌਰਾਨ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਵੀ ਪਰਮਪਾਲ ਕੌਰ ਸਿੱਧੂ, ਸਕੂਲ ਦੇ ਚੇਅਰਮੈਨ ਅਰਪਿਤ ਚੌਧਰੀ, ਪ੍ਰੀਸ਼ਦ ਦੇ ਪ੍ਰਧਾਨ ਭੂਸ਼ਣ ਕੁਮਾਰ, ਮੈਨੇਜਰ ਰਾਕੇਸ਼ ਕੁਮਾਰ, ਰਾਜਿੰਦਰ ਕੁਮਾਰ, ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਮਹਿਲਾ ਆਗੂ ਮੈਡਮ ਅਰਸੀ ਨੇ ਕੀਤੀ।

ਇਸ ਮੌਕੇ ਜੇ.ਆਰ ਮੀਲੇਨੀਅਮ ਸਕੂਲ, ਡੀ.ਏ.ਵੀ ਪਬਲਿਕ ਸਕੂਲ, ਐਲਪਾਇਨ ਪਬਲਿਕ ਸਕੂਲ, ਬੀ.ਐੱਮ.ਡੀ ਸਕੂਲ, ਬਲੂਮਿੰਗ ਵਰਲਡ ਸਕੂਲ, ਹੋਲੀ ਹਾਰਟ ਸਕੂਲ, ਗਾਂਧੀ ਹਾਇਰ ਸੈਕੰਡਰੀ ਸਕੂਲ, ਮਾਈ ਨਿੱਕੋ ਦੇਵੀ ਸਕੂਲ, ਆਰੀਆ ਸੀਨੀਅਰ ਸੈਕੰਡਰੀ ਸਕੂਲ, ਨਰਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਕਰੀਬ 250 ਵਿਦਿਆਰਥੀਆਂ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਬੱਚਿਆਂ ਵੱਲੋਂ ਭੰਗੜਾ, ਗਿੱਧਾ, ਕੋਰੀਓਗ੍ਰਾਫੀ, ਦੇਸ਼ ਭਗਤੀ ਦੇ ਗੀਤ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ ਗਏ। ਇਸ ਮੌਕੇ ਪ੍ਰੀਸ਼ਦ ਦੇ ਪ੍ਰਾਜੈਕਟ ਚੇਅਰਮੈਨ ਸੋਨੀ ਸਿੰਗਲਾ, ਪ੍ਰਧਾਨ ਭੂਸ਼ਣ ਕੁਮਾਰ, ਐਡਵੋਕੇਟ ਸੁਨੀਲ ਕੁਮਾਰ, ਸਕੱਤਰ ਪ੍ਰਮੋਦ ਜ਼ਿੰਦਲ, ਭਾਜਪਾ ਆਗੂ ਵਿਨੋਦ ਭੰਮਾ, ਈਸ਼ਵਰ ਗੋਇਲ, ਮੱਖਣ ਜ਼ਿੰਦਲ, ਅਮ੍ਰਿਤ ਗੋਇਲ, ਸਵੀਟ ਸਿੰਗਲਾ, ਡਾ. ਸੁਨੀਤ, ਰਮਨ ਵਾਲੀਆ, ਨਰੇਸ਼ ਜ਼ਿੰਦਲ, ਜੀ.ਡੀ ਭਾਟੀਆ, ਅਜੈ ਕੁਮਾਰ, ਵਿਨੋਦ ਮਿੱਤਲ, ਅਮਨਦੀਪ ਗੁਰੂ, ਤੇਜਿੰਦਰ ਸਿੰਘ ਗੋਰਾ, ਅਰੁਣ ਕੁਮਾਰ, ਪ੍ਰਦੀਪ ਕੁਮਾਰ, ਸ਼ਿਵਜੀ ਰਾਮ, ਭਾਜਪਾ ਆਗੂ ਅਮਰਜੀਤ ਸਿੰਘ ਕਟੋਦੀਆ, ਟੋਨੀ ਆੜ੍ਹਤੀਆ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


author

Babita

Content Editor

Related News