ਲਾਲਾ ਜਗਤ ਨਾਰਾਇਣ ਦੀ ਯਾਦ ''ਚ ਲਾਇਆ ਗਿਆ ਖ਼ੂਨਦਾਨ ਕੈਂਪ, 101 ਲੋਕਾਂ ਨੇ ਕੀਤਾ ਖ਼ੂਨਦਾਨ
Monday, Aug 25, 2025 - 03:03 PM (IST)

ਬੁਢਲਾਡਾ (ਬਾਂਸਲ) : ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿੱਦਿਆਲਿਆ ਦੇ ਸਾਬਕਾ ਮੁੱਖ ਪ੍ਰਸ਼ਾਸਕ ਰਾਜਯੋਗਿਨੀ ਦਾਦੀ ਪ੍ਰਕਾਸ਼ਮਨੀ ਦੀ 18ਵੀਂ ਬਰਸੀ ਅਤੇ ਸੁਤੰਤਰਤਾ ਸੈਨਾਨੀ, ਆਦਰਸ਼ਾਂ ਦੇ ਪ੍ਰਤੀਬਿੰਬ ਅਤੇ ਦੇਸ਼ ਦੀ ਅਖੰਡਤਾ ਲਈ ਜਾਨ ਵਾਰਨ ਵਾਲੇ ਪੂਜਨੀਕ ਮਾਰਗ ਦਰਸ਼ਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 44ਵੀਂ ਬਰਸੀ ਦੇ ਮੌਕੇ ਸਥਾਨਕ ਓਮ ਸ਼ਾਂਤੀ ਭਵਨ ਵਿਖੇ ਨੇਕੀ ਫਾਊਡੇਸ਼ਨ ਦੇ ਸਹਿਯੋਗ ਸਦਕਾ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇੱਥੇ ਖੂਨਦਾਨ ਕਰਨ ਵਾਲੇ ਲੋਕਾਂ ਦਾ ਜਨ ਸੈਲਾਬ ਦੇਖਣ ਨੂੰ ਮਿਲਿਆ, ਉੱਥੇ ਖੂਨਦਾਨ ਲਈ ਲੋਕ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਇਸ ਕੈਂਪ 'ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਹਾਜ਼ਰ ਹੋਏ।
ਇਸ ਸੰਬੰਧੀ ਜਾਣਕਾਰੀ ਦਿੰਦਆਂ ਭਵਨ ਦੀ ਮੁਖੀ ਦੀਦੀ ਰਜਿੰਦਰ ਕੁਮਾਰੀ ਨੇ ਦੱਸਿਆ ਕਿ ਇਸ ਲਈ ਭਾਰਤ ਅਤੇ ਨੇਪਾਲ 'ਚ ਖੂਨਦਾਨ ਮੁਹਿੰਮ ਚਲਾ ਕੇ ਇੱਕ ਲੱਖ ਯੂਨਿਟ ਖੂਨ ਇਕੱਠਾ ਕੀਤਾ ਜਾਵੇਗਾ। ਇਸ ਮਹਾਂ ਅਭਿਆਨ ਤਹਿਤ ਦੇਸ਼ ਭਰ ਦੇ 6000 ਤੋਂ ਵੱਧ ਸੇਵਾ ਕੇਂਦਰਾਂ ਤੋਂ ਇੱਕ ਲੱਖ ਯੂਨਿਟ ਖੂਨ ਇਕੱਠਾ ਕਰਕੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਅੱਜ ਇਸ ਖੂਨਦਾਨ ਕੈਂਪ 'ਚ ਔਰਤਾਂ ਸਮੇਤ 101 ਲੋਕਾਂ ਨੇ ਖੂਨਦਾਨ ਕੀਤਾ, ਜਿੱਥੇ ਬਲੱਡ ਬੈਂਕ ਮਾਨਸਾ ਦੀ ਟੀਮ ਪਹੁੰਚੀ।
ਇਸ ਦੌਰਾਨ ਲਾਲ ਜਗਤ ਨਾਰਾਇਣ ਨੂੰ ਸ਼ਰਧਾਜਲੀਆਂ ਵੀ ਭੇਂਟ ਕੀਤੀਆਂ ਗਈਆਂ ਅਤੇ ਯਾਦ ਕੀਤਾ ਗਿਆ ਕਿ ਸੁਤੰਤਰਤਾ ਸੈਨਾਨੀ, ਆਦਰਸ਼ਾਂ ਦੇ ਪ੍ਰਤੀਬਿੰਬ ਅਤੇ ਦੇਸ਼ ਦੀ ਅਖੰਡਤਾ ਲਈ ਜਾਨ ਵਾਰਨ ਵਾਲੇ ਪੂਜਨੀਕ ਮਾਰਗ ਦਰਸ਼ਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਭੁੱਲਿਆ ਨਹੀਂ ਜਾ ਸਕਦਾ। ਵਿਧਾਇਕ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਦਾ ਲਾਲਾ ਜਗਤ ਨਾਰਾਇਣ ਦੀ ਅਗਵਾਈ ਹੇਠ ਪੰਜਾਬ ਪੰਜਾਬੀਅਤ ਦੀ ਖੁਸ਼ਹਾਲੀ 'ਚ ਅਹਿਮ ਯੋਗਦਾਨ ਰਿਹਾ ਹੈ, ਜਿਨ੍ਹਾਂ ਦਾ ਡੰਕਾ ਅੱਜ ਭਾਰਤ ਸਮੇਤ ਦੇਸ਼-ਵਿਦੇਸ਼ 'ਚ ਵੱਜ ਰਿਹਾ ਹੈ। ਲੱਖਾਂ ਦੀ ਗਿਣਤੀ 'ਚ ਪਾਠਕ ਤਰੋ-ਤਾਜ਼ਾ ਖ਼ਬਰਾਂ ਦੀ ਘਰ ਬੈਠੇ ਜਾਣਕਾਰੀ ਲੈ ਰਹੇ ਹਨ। ਇਸ ਮੌਕੇ ਨੇਕੀ ਫਾਊਂਡੇਸ਼ਨ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।