ਸਪਾ ਸੈਂਟਰ ਆਏ ਵਿਅਕਤੀ ਦੀ ਮੌਤ, ਪੁਲਸ ਜਾਂਚ ''ਚ ਜੁੱਟੀ

Wednesday, Aug 20, 2025 - 05:26 PM (IST)

ਸਪਾ ਸੈਂਟਰ ਆਏ ਵਿਅਕਤੀ ਦੀ ਮੌਤ, ਪੁਲਸ ਜਾਂਚ ''ਚ ਜੁੱਟੀ

ਬਠਿੰਡਾ (ਵਰਮਾ) : ਥਾਣਾ ਕੈਂਟ ਅਧੀਨ ਆਉਂਦੇ ਸਪਾ ਸੈਂਟਰ ਸੈਂਟਰ ਆਏ ਇੱਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਕੈਂਟ ਦੇ ਐੱਸ. ਐੱਚ. ਓ. ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਗਈ ਹੈ। ਉਸ ਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਥਾਣਾ ਕੈਂਟ ਅਧੀਨ ਆਉਂਦੇ ਸਪਾ ਸੈਂਟਰ ਵਿਚ ਇੱਕ ਵਿਅਕਤੀ ਆਇਆ ਸੀ ਪਰ ਜਦੋਂ ਉਸਦੀ ਸੈਂਟਰ ਵਿਚ ਮੌਤ ਹੋ ਗਈ ਤਾਂ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੈ ਗਈ।

ਇਸ ਤੋਂ ਬਾਅਦ ਪੁਲਸ ਨੇ ਸਪਾ ਸੈਂਟਰ ਸੰਚਾਲਕਾਂ ਤੋਂ ਵੀ ਪੁੱਛਗਿੱਛ ਕੀਤੀ ਪਰ ਮ੍ਰਿਤਕ ਦੀ ਮੌਤ ਕਿਵੇਂ ਹੋਈ, ਇਸ ਬਾਰੇ ਕਿਸੇ ਵੀ ਤਰ੍ਹਾਂ ਦਾ ਖ਼ੁਲਾਸਾ ਨਹੀਂ ਹੋ ਸਕਿਆ। ਜਦੋਂ ਥਾਣਾ ਕੈਂਟ ਦੇ ਐੱਸ. ਐੱਚ. ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੇ ਕੋਈ ਸ਼ਿਕਾਇਤ ਦਰਜ ਨਹੀ ਕਰਵਾਈ ਹੈ, ਜਿਸ ਕਾਰਨ ਪੁਲਸ ਨੇ ਪਰਿਵਾਰ ਦੇ ਬਿਆਨ ਅਨੁਸਾਰ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਐੱਸ. ਐੱਚ. ਓ. ਨੇ ਕਿਹਾ ਕਿ ਉਕਤ ਸਪਾ ਸੈਂਟਰ ਨਿਯਮਾਂ ਅਨੁਸਾਰ ਚੱਲ ਰਿਹਾ ਸੀ ਅਤੇ ਦਸਤਾਵੇਜ਼ ਸੰਚਾਲਕਾਂ ਕੋਲ ਹਨ।


author

Babita

Content Editor

Related News