ਪਟਿਆਲਾ 'ਚ ਦੋ ਸਫਾਈ ਕਰਮਚਾਰੀਆਂ ਦੀ ਇਕੱਠਿਆਂ ਦੀ ਮੌਤ
Tuesday, Jul 28, 2026 - 03:06 PM (IST)
ਪਟਿਆਲਾ (ਬਲਜਿੰਦਰ) : ਪਟਿਆਲਾ ਦੇ ਦੀਪ ਨਗਰ ਵਿਖੇ ਅੱਜ ਇਕ ਘਰ ਵਿਚ ਸੀਵਰੇਜ ਸਾਫ ਕਰਦੇ ਸਮੇਂ ਗੈਸ ਚੜ੍ਹਨ ਨਾਲ ਦੋ ਸਫਾਈ ਕਰਮਚਾਰੀ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਸੂਤਰਾਂ ਅਨੁਸਾਰ ਇਹ ਨੌਜਵਾਨ ਜੋ ਕਿ ਬੇਰੁਜ਼ਗਾਰ ਸਨ ਅਤੇ ਇਹ ਪ੍ਰਾਈਵੇਟ ਤੌਰ 'ਤੇ ਇਲਾਕੇ ਵਿਚ ਸੀਵਰੇਜ ਸਾਫ ਜਾਂ ਨਾਲੀਆਂ ਸਾਫ ਕਰਦੇ ਸਨ ਅਤੇ ਅੱਜ ਇਹ ਇਕ ਮਕਾਨ ਵਿਚ ਜਦੋਂ ਸੀਵਰੇਜ ਦੀ ਲਾਈਨ ਸਾਫ ਕਰ ਰਹੇ ਸਨ ਤਾਂ ਮੇਨ ਲਾਈਨ ਵਿਚ ਇਨ੍ਹਾਂ ਨੌਜਵਾਨਾਂ ਵੱਲੋਂ ਜਦੋਂ ਸੀਵਰੇਜ ਸਾਫ ਕਰਨ ਲਈ ਅੰਦਰ ਵੜੇ ਤਾਂ ਅਚਾਨਕ ਇਨ੍ਹਾਂ ਨੂੰ ਜ਼ਹਿਰੀਲੀ ਗੈਸ ਚੜ੍ਹ ਗਈ।
ਇਹ ਵੀ ਪੜ੍ਹੋ : ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
ਗੈਸ ਚੜ੍ਹਨ ਨਾਲ ਦੋਵਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਭਾਵੇਂ ਕਿ ਨਗਰ ਨਿਗਮ ਵਿਚ ਸੀਵਰੇਜ ਦੇ ਕੰਮ ਕਰਨ ਵਾਲੇ ਠੇਕੇ 'ਤੇ ਰੱਖੇ ਮੁਲਾਜ਼ਮ ਤੇ ਪੱਕੇ ਮੁਲਾਜ਼ਮ ਹਨ ਪਰ ਲੋਕਾਂ ਵੱਲੋਂ ਪ੍ਰਾਈਵੇਟ ਤੌਰ 'ਤੇ ਅਜਿਹੇ ਨੌਜਵਾਨਾਂ ਤੋਂ ਕੰਮ ਲਿਆ ਗਿਆ ਜਿਸ 'ਤੇ ਇਹ ਅੱਜ ਭਾਣਾ ਵਾਪਰ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਲਾਟਾਂ ਦੇ ਮਾਲਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
