ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 4 ਲੱਖ ਰੁਪਏ ਦੀ ਠੱਗੀ

Saturday, Jul 18, 2026 - 05:10 PM (IST)

ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 4 ਲੱਖ ਰੁਪਏ ਦੀ ਠੱਗੀ

ਦੇਵੀਗੜ੍ਹ (ਨੌਗਾਵਾਂ) : ਪੰਜਾਬ ’ਚ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀਆਂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਇਸੇ ਤਹਿਤ ਪਿੰਡ ਅਲੀਪੁਰ ਸਿੱਖਾਂ ਥਾਣਾ ਜੁਲਕਾਂ ਦੇ ਸੋਨੀ ਕੁਮਾਰ ਪੁੱਤਰ ਹਰਕੇਸ਼ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਅਮਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮਕਾਨ ਨੰਬਰ 333-ਏ. ਬੀ.-ਗਲੀ ਨੰਬਰ 12 ਗਹੋ ਰੋਡ ਜਨਤਾ ਕਾਲੋਨੀ ਜੋਧੇਵਾਲ, ਲੁਧਿਆਣਾ ਅਤੇ ਬਲਵਿੰਦਰ ਸਿੰਘ ਵਾਸੀ ਜੋਧੇਵਾਲ ਲੁਧਿਆਣਾ ਨੇ ਉਸ ਕੋਲੋਂ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 4 ਲੱਖ ਰੁਪਏ ਲੈ ਲਏ। ਬਾਅਦ ’ਚ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਕਰ ਕੇ ਪੜਤਾਲ ਉਪਰੰਤ ਥਾਣਾ ਜੁਲਕਾਂ ਵਿਖੇ ਇਨ੍ਹਾਂ ਵਿਅਕਤੀਆਂ ਖਿਲਾਫ ਧਾਰਾ 406, 420, 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News