ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ 16-17 ਜੁਲਾਈ ਨੂੰ ਲੱਗੇਗਾ ਲੰਬਾ Powercut !
Wednesday, Jul 15, 2026 - 09:39 PM (IST)
ਵੈੱਬ ਡੈਸਕ : ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਕਈ ਘੰਟਿਆਂ ਤਕ ਬਿਜਲੀ ਗੁੱਲ ਰਹੇਗੀ।
ਮੁੱਲਾਂਪੁਰ ਦਾਖਾ, (ਕਾਲੀਆ)-16 ਜੁਲਾਈ ਨੂੰ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ 11 ਕੇ. ਵੀ. ਹਵੇਲੀ ਫੀਡਰ, ਭਨੋਹੜ ਸ਼ਹਿਰੀ 11 ਕੇ. ਵੀ. ਬੱਦੋਵਾਲ, ਆਈ. ਟੀ. ਬੀ. ਪੀ. ਬੱਦੋਵਾਲ, ਰੁੜਕਾ ਸ਼ਹਿਰੀ, ਜਾਂਗਪੁਰ ਦਿਹਾਤੀ, ਹਸਨਪੁਰ ਦਿਹਾਤੀ, ਟੈਂਪਰਾ, ਅੰਬੇਰਾ ਅਤੇ ਮੋਹੀ ਏ. ਪੀ. ਫੀਡਰ ਦੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜੀ. ਜਸਕਿਰਨਪ੍ਰੀਤ ਸਿੰਘ ਐੱਸ. ਡੀ. ਓ., ਇੰਜੀ. ਰਵੀ ਕੁਮਾਰ ਚੋਪੜਾ ਐਕਸੀਅਨ, ਇੰਜੀ. ਪਰਮਿੰਦਰ ਸਿੰਘ ਜੇ. ਈ. ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਸਪਲਾਈ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰ ਕੇ ਪ੍ਰਭਾਵਿਤ ਰਹੇਗੀ।
ਬੱਸੀ ਪਠਾਣਾ, (ਰਾਜਕਮਲ) : ਸ਼ਹਿਰੀ ਬੱਸੀ ਪਠਾਣਾ ਦੇ ਉਪ ਮੰਡਲ ਅਫਸਰ ਇੰਜ: ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 17.7.26 (ਦਿਨ ਸੁੱਕਰਵਾਰ) ਨੂੰ 220 ਕੇ ਵੀ ਸਬ ਸਟੇਸ਼ਨ ਬੱਸੀ ਪਠਾਣਾ ਤੋਂ ਚੱਲਦੇ 11 ਕੇ ਵੀ ਆਈ.ਟੀ.ਆਈ ਫੀਡਰ ਨੂੰ ਸਵੇਰੇ 09.30 ਵਜੇ ਤੋਂ ਦੁਪਹਿਰ 1.30 ਵਜੇ ਅਤੇ 11 ਕੇ ਵੀ ਮਾਤਾ ਰਾਣੀ ਫੀਡਰ (ਕੈਟਾਗਰੀ-1) ਦੁਪਹਿਰ 01.30 ਵਜੇ ਤੋ ਸਾਮ 05.30 ਵਜੇ ਤੱਕ ਲਾਈਨਾਂ ਦੇ ਰੱਖ ਰਖਾਅ ਦੇ ਕੰਮਾ ਲਈ,11 ਕੇ ਵੀ ਜੀ.ਓ. ਸਵਿੱਚਾ ਦੀ ਮੈਟੀਨੈਸ ਅਤੇ 11 ਕੇ ਵੀ ਲਾਈਨਾਂ ਨਾਲ ਲੱਗਦੀਆ ਰੁੱਖਾ ਦੀਆ ਟਾਹਣੀਆ ਦੀ ਕਟਾਈ ਲਈ ਬਿਜਲੀ ਸਪਲਾਈ ਬੰਦ ਰਹੇਗੀ। 11 ਕੇ ਵੀ ਆਈ.ਟੀ.ਆਈ ਫੀਡਰ ਬੰਦ ਰਹਿਣ ਕਾਰਨ ਖਰੜ ਰੋਡ,ਬੱਸ ਸਟੈਡ ਏਰੀਆ, ਰੇਲਵੇ ਰੋਡ,ਰੇਲਵੇ ਕਲੋਨੀ,ਐਮ.ਪੀ ਕਲੋਨੀ,ਚੀਮਾ ਕਲੋਨੀ, ਅਤੇ ਬਾਈ ਪਾਸ ਤੋ ਪਹਿਲਾ ਇੰਡਸਟਰੀ ਏਰੀਆ ਆਦਿ ਇਲਾਕੀਆ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਅਤੇ11 ਕੇ ਵੀ ਮਾਤਾ ਰਾਣੀ ਫੀਡਰ(ਕੈਟਾਗਰੀ-1) ਫੀਡਰ ਬੰਦ ਰਹਿਣ ਕਾਰਨ ਚੌਧਰੀ ਕਲੋਨੀ,ਅਮਨ ਹਸਪਤਾਲ, ਬਾਵਾ ਨਰਸਿੰਗ ਹੋਮ, ਐਸ.ਬੀ.ਆਈ ਬੈਕ, ਐਚ.ਡੀ.ਐਫ.ਸੀ ਬੈਕ, ਇਲਾਹਾਬਾਦ ਬੈਕ,ਬਚਿੱਤਰ ਨਗਰ, ਐਸ.ਡੀ.ਐਮ ਦਫਤਰ, ਬੀ.ਐਸ.ਐਨ.ਐਲ ਐਕਸਚੇਜ,ਕਮੇਟੀ ਰੋਡ,ਗਿਲਜੀਆ ਮੁਹੱਲਾ,ਕਲੰਦਰਸਾਹ ਵੇਹੜਾ,ਮੋਟੇ ਵਾਲਾ ਚੋਕ,ਹਾਈ ਸਕੂਲ, ਸਿਵਲ ਹਸਪਤਾਲ, ਕਟਿਹਰਾ ਮੁਹੱਲਾ, ਛੋਟੀ ਬਾਲਮਿਕੀ ਬਸਤੀ, ਜੜਖੇਲਾ ਖੇੜੀ ਮੁਹੱਲਾ, ਅਸੋਕ ਕਲੋਨੀ, ਇੰਦਰਾ ਮੁਹੱਲਾ, ਸਿੰਘਪੁਰਾ ਮੁਹੱਲਾ,ਗੁਰੁ ਨਾਨਕ ਪੂਰਾ ਮੁਹੱਲਾ ਆਦਿ ਇਲਾਕੀਆ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
