ਪੰਜਾਬ: ਭੈਣ ਨੂੰ ਸਕੂਲ ਬੱਸ ਚੜ੍ਹਾਉਣ ਗਏ ਛੋਟੇ ਭਰਾ ਦੀ ਦਰਦਨਾਕ ਮੌਤ

Wednesday, Jul 15, 2026 - 03:48 PM (IST)

ਪੰਜਾਬ: ਭੈਣ ਨੂੰ ਸਕੂਲ ਬੱਸ ਚੜ੍ਹਾਉਣ ਗਏ ਛੋਟੇ ਭਰਾ ਦੀ ਦਰਦਨਾਕ ਮੌਤ

ਮਾਛੀਵਾੜਾ ਸਾਹਿਬ (ਟੱਕਰ)- ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਸਾਲੂ ਭੈਣੀ ਵਿਖੇ ਵਾਪਰੇ ਦਰਦਨਾਕ ਹਾਦਸੇ ਵਿਚ ਸਕੂਲ ਬੱਸ ਹੇਠਾਂ ਆਉਣ ਕਾਰਨ 3 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸਮਰਦੀਪ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲੂ ਭੈਣੀ ਦੇ ਵਾਸੀ ਹਰਮੇਸ਼ ਸਿੰਘ ਦੀ ਬੱਚੀ ਰਮਨਦੀਪ ਕੌਰ ਜੋ ਕਿ ਕੜਿਆਣਾ ਵਿਖੇ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਹੈ। ਰੋਜ਼ਾਨਾ ਦੀ ਤਰ੍ਹਾਂ ਲੜਕੀ ਦੀ ਮਾਤਾ ਅਮਨਦੀਪ ਕੌਰ ਆਪਣੀ ਬੱਚੀ ਰਮਨਦੀਪ ਕੌਰ ਨੂੰ ਸਕੂਲ ਭੇਜਣ ਲਈ ਸੜਕ ’ਤੇ ਬੱਸ ਚੜਾਉਣ ਲਈ ਗਈ। ਆਪਣੀ ਭੈਣ ਨੂੰ ਸਕੂਲ ਬੱਸ ’ਚ ਬਿਠਾਉਣ ਲਈ ਮਾਸੂਮ ਬੱਚਾ ਸਮਰਦੀਪ ਸਿੰਘ ਵੀ ਆਪਣੀ ਮਾਤਾ ਨਾਲ ਚਲਾ ਗਿਆ। 

ਸੜਕ ’ਤੇ ਜਦੋਂ ਸਕੂਲ ਬੱਸ ਆਈ ਤਾਂ ਲੜਕੀ ਨੂੰ ਬੱਸ ਵਿਚ ਬਿਠਾ ਦਿੱਤਾ ਗਿਆ ਅਤੇ ਸਮਰਦੀਪ ਸਿੰਘ ਆਪਣੀ ਮਾਤਾ ਦੀ ਉਂਗਲ ਫੜ ਕੇ ਬੱਸ ਅੱਗੋਂ ਲੰਘ ਰਹੀ ਸੀ ਤਾਂ ਅਚਾਨਕ ਡਰਾਇਵਰ ਨੇ ਇਸ ਨੂੰ ਤੋਰ ਲਿਆ। ਇਸ ਹਾਦਸੇ ਵਿਚ ਬੱਚਾ ਸਮਰਦੀਪ ਸਿੰਘ ਬੱਸ ਦੇ ਟਾਇਰ ਹੇਠਾਂ ਆ ਗਿਆ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਕੂਲ ਬੱਸ ਚਾਲਕ ਆਪਣੀ ਬੱਸ ਭਜਾ ਕੇ ਲੈ ਗਿਆ ਜਿਸ ਨੂੰ ਕੁਝ ਕਿਲੋਮੀਟਰ ’ਤੇ ਜਾ ਕੇ ਘੇਰ ਲਿਆ। ਅਚਾਨਕ ਮਾਸੂਮ ਬੱਚੇ ਸਮਰਦੀਪ ਸਿੰਘ ਦੀ ਮੌਤ ਕਾਰਨ ਮਾਂ ਦੀਆਂ ਚੀਕਾਂ ਨਿਕਲ ਗਈਆਂ ਅਤੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਕੂੰਮਕਲਾਂ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਹੈ ਜਿਸ ਵਲੋਂ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਨੁਸਾਰ ਬੱਸ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


author

Anmol Tagra

Content Editor

Related News