ਭਾਖੜਾ ਨਹਿਰ 'ਚ ਫਿਰ ਹਾਦਸਾ, ਨਹਾਉਂਦੇ ਸਮੇਂ ਦੋ ਨੌਜਵਾਨ ਰੁੜ੍ਹੇ
Monday, Jul 13, 2026 - 05:28 PM (IST)
ਪਟਿਆਲਾ (ਬਲਜਿੰਦਰ) : ਨਾਭਾ ਰੋਡ ਵਿਖੇ ਭਾਖੜਾ ਨਹਿਰ 'ਤੇ ਨਹਾਉਣ ਲਈ ਪਾਣੀ ਵਿਚ ਉਤਰੇ ਪੰਜ ਨੌਜਵਾਨਾਂ ਵਿੱਚੋਂ ਦੋ ਰੁੜ ਗਏ। ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਦੋਵੇਂ ਮੁੰਡੇ ਪਾਣੀ ਵਿਚ ਰੁੜ ਗਏ ਪਰੰਤੂ ਇਨ੍ਹਾਂ ਦੇ ਤਿੰਨ ਦੋਸਤਾਂ ਨੂੰ ਮੌਕੇ 'ਤੇ ਪਹੁੰਚੇ ਲੋਕਾਂ ਨੇ ਮਦਦ ਕਰਦੇ ਹੋਏ ਬਚਾਅ ਲਿਆ। ਡੁੱਬਣ ਵਾਲੇ ਮੁੰਡੇ ਸਲੇਮਪੁਰ ਜੱਟਾਂ ਅਤੇ ਕਰਹਾਲੀ ਸਾਹਿਬ ਦੇ ਰਹਿਣ ਵਾਲੇ ਸਨ। ਭੋਲੇ ਸ਼ੰਕਰ ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ਼ ਨੇ ਦੱਸਿਆ ਕਿ ਰੁੜਨ ਵਾਲੇ ਮੁੰਡਿਆ ਦੀ ਉਮਰ 20 ਤੋਂ 25 ਸਾਲ ਦੇ ਵਿਚ ਸੀ। ਸੁਰੱਖਿਅਤ ਬਾਹਰ ਕੱਢੇ ਨੌਜਵਾਨਾਂ ਨੇ ਦੱਸਿਆ ਕਿ ਇਹ ਪੰਜੇ ਜਣੇ ਐਤਵਾਰ ਸ਼ਾਮੀ ਨਹਾਉਣ ਲਈ ਭਾਖੜਾ ਨਹਿਰ ਪੁੱਜੇ ਸਨ।
ਇਹ ਵੀ ਪੜ੍ਹੋ : ਤਿੰਨ ਦਿਨ ਪਹਿਲਾਂ ਹੀ ਘਰ ਆਈ ਸੀ ਖੁਸ਼ੀ, ਹਾਦਸੇ ਨੇ ਪਾ ਦਿੱਤੇ ਉਜਾੜੇ, ਤਿੰਨ ਬੱਚਿਆਂ ਦੀ ਪਿਤਾ ਦੀ ਮੌਤ
ਉੱਥੇ ਚਾਰ ਮੁੰਡੇ ਪਾਣੀ ਵਿਚ ਨਹਾਉਣ ਲੱਗੇ ਅਤੇ ਇਕ ਮੁੰਡਾ ਨਹਿਰ ਕਿਨਾਰੇ ਖੜਾ ਸੀ। ਪਰੰਤੂ ਉਹ ਵੀ ਬਿਨਾਂ ਦੱਸੇ ਪਾਣੀ ਵਿਚ ਉਤਰ ਗਿਆ। ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਦੋ ਦੋਸਤ ਡੁੱਬਣ ਲੱਗੇ ਤਾਂ ਉਨ੍ਹਾਂ ਨੇ ਬਚਾਉਣ ਲਈ ਕਾਫੀ ਕੋਸ਼ਿਸ਼ ਕੀਤੀ ਪਰੰਤੂ ਖੁਦ ਵੀ ਡੁੱਬਣ ਲੱਗ ਗਏ ਸਨ ਅਤੇ ਰਾਹ ਜਾਂਦੇ ਲੋਕਾਂ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਸ਼ੰਕਰ ਭਾਰਦਵਾਜ਼ ਨੇ ਦੱਸਿਆ ਕਿ ਘਟਨਾ ਸੰਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ : ਕਿਸੇ ਲਈ ਰੱਖੀ ਟਿਕਟ ਲੈ ਗਿਆ ਕੋਈ, ਨਿਕਲ ਆਇਆ 50,00,000 ਰੁਪਏ ਦਾ ਇਨਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
