ਕਰੇਟਾ ਗੱਡੀ ਖ਼ਰੀਦ ਕੇ 7 ਲੱਖ 70 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਵਾਲੇ 2 ਖ਼ਿਲਾਫ਼ ਕੇਸ ਦਰਜ

Sunday, Jul 26, 2026 - 01:53 PM (IST)

ਕਰੇਟਾ ਗੱਡੀ ਖ਼ਰੀਦ ਕੇ 7 ਲੱਖ 70 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਵਾਲੇ 2 ਖ਼ਿਲਾਫ਼ ਕੇਸ ਦਰਜ

ਪਾਤੜਾਂ (ਸਨੇਹੀ) : ਇੱਕ ਦੁਕਾਨਦਾਰ ਤੋਂ ਕਰੇਟਾ ਗੱਡੀ ਖ਼ਰੀਦ ਕੇ ਉਸ ਨਾਲ 7 ਲੱਖ 70 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਪਾਤੜਾਂ ਪੁਲਸ ਵਲੋਂ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਜਗਦੀਸ਼ ਰਾਏ ਪੁੱਤਰ ਚਿਰੰਜੀ ਲਾਲ ਵਾਸੀ ਪੀਰ ਕਾਲੋਨੀ ਪਾਤੜਾਂ ਨੇ ਦੱਸਿਆ ਕਿ ਉਸ ਦੀ ਰੋਇਲ ਸਿਟੀ ਪਾਤੜਾਂ ਵਿਖੇ ਕਾਰ ਸੇਲ/ਪ੍ਰਚੇਜ਼ ਦੀ ਦੁਕਾਨ ਹੈ। ਮਿਤੀ 10-3-2025 ਨੂੰ ਰਵਿੰਦਰ ਸਿੰਘ ਅਤੇ ਬਲਜੀਤ ਸਿੰਘ ਵਾਸੀਆਨ ਪੱਤੀ ਲੰਮਿਆਂ ਦੀ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਨੇ ਉਸ ਨੂੰ ਵਿਸ਼ਵਾਸ 'ਚ ਲੈ ਕੇ ਉਸ ਕੋਲੋਂ ਇਕ ਕਰੇਟਾ ਗੱਡੀ ਖਰੀਦ ਲਈ ਅਤੇ ਬਕਾਇਆ ਰਹਿੰਦੀ ਰਕਮ 7 ਲੱਖ 70 ਹਜ਼ਾਰ ਰੁਪਏ ਨਾ ਦੇ ਕੇ ਉਸ ਨਾਲ ਧੋਖਾਧੜੀ ਕੀਤੀ ਹੈ।

ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮੁਕੱਦਮਾ ਦਰਖਾਸਤ ਨੰਬਰ 1839/ਪੇਸ਼ੀ ਮਿਤੀ 24-7-2026 ਦੇ ਆਧਾਰ 'ਤੇ ਦਰਜ ਰਜਿਸਟਰ ਹੋਇਆ ਹੈ।


author

Babita

Content Editor

Related News