ਕਰੇਟਾ ਗੱਡੀ ਖ਼ਰੀਦ ਕੇ 7 ਲੱਖ 70 ਹਜ਼ਾਰ ਰੁਪਏ ਦੀ ਕੀਤੀ ਧੋਖਾਧੜੀ, 2 ਖ਼ਿਲਾਫ਼ ਕੇਸ ਦਰਜ
Sunday, Jul 26, 2026 - 06:56 PM (IST)
ਪਾਤੜਾਂ (ਸਨੇਹੀ)-ਪਾਤੜਾਂ ਪੁਲਸ ਨੇ ਇਕ ਦੁਕਾਨਦਾਰ ਤੋਂ ਕਰੇਟਾ ਗੱਡੀ ਖ਼ਰੀਦ ਕੇ ਉਸ ਨਾਲ 7 ਲੱਖ 70 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਜਗਦੀਸ਼ ਰਾਏ ਪੁੱਤਰ ਚਿਰੰਜੀ ਲਾਲ ਵਾਸੀ ਪੀਰ ਕਲੋਨੀ ਪਾਤੜਾਂ ਨੇ ਦੱਸਿਆ ਕਿ ਉਸ ਦੀ ਰੋਇਲ ਸਿਟੀ ਪਾਤੜਾਂ ਵਿਖੇ ਕਾਰ ਸੇਲ/ਪ੍ਰਚੇਜ ਦੀ ਦੁਕਾਨ ਹੈ ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ
ਮਿਤੀ 10-3-2025 ਨੂੰ ਰਵਿੰਦਰ ਸਿੰਘ ਅਤੇ ਬਲਜੀਤ ਸਿੰਘ ਵਾਸੀਆਨ ਪੱਤੀ ਲੰਮਿਆਂ ਦੀ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਨੇ ਉਸ ਨੂੰ ਵਿਸ਼ਵਾਸ ਵਿਚ ਲੈ ਕੇ ਉਸ ਪਾਸੋਂ ਇਕ ਕਰੇਟਾ ਗੱਡੀ ਨੰਬਰ ਯੂ. ਪੀ. -14 ਈ. ਐੱਨ. -0039 ਖਰੀਦ ਲਈ ਅਤੇ ਬਕਾਇਆ ਰਹਿੰਦੀ ਰਕਮ 7 ਲੱਖ 70 ਹਜ਼ਾਰ ਰੁਪਏ ਨਾ ਦੇ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 234, ਮਿਤੀ 25-7-2026, ਧਾਰਾ 316(2), 318(4) ਬੀ ਐਨ ਐਸ ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮੁਕੱਦਮਾ ਦਰਖਾਸਤ ਨੰਬਰ 1839/ਪੇਸ਼ੀ ਮਿਤੀ 24-7-2026 ਦੇ ਆਧਾਰ ''ਤੇ ਦਰਜ ਰਜਿਸਟਰ ਹੋਇਆ ਹੈ ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਘਟਨਾ! ਅਕਾਲੀ ਆਗੂ ਦੇ ਵਕੀਲ ਪੁੱਤਰ ਦੀ ਗੋਲ਼ੀ ਲੱਗਣ ਨਾਲ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
