ਨਾਭਾ ਵਿਖੇ ਧਾਰਮਿਕ ਪ੍ਰੋਗਰਾਮ ''ਚ ਪੁੱਜੇ ਗਿਆਨੀ ਹਰਪ੍ਰੀਤ ਸਿੰਘ, ਜਾਣੋ ਕੀ ਬੋਲੇ

Sunday, Jul 19, 2026 - 04:58 PM (IST)

ਨਾਭਾ ਵਿਖੇ ਧਾਰਮਿਕ ਪ੍ਰੋਗਰਾਮ ''ਚ ਪੁੱਜੇ ਗਿਆਨੀ ਹਰਪ੍ਰੀਤ ਸਿੰਘ, ਜਾਣੋ ਕੀ ਬੋਲੇ

ਨਾਭਾ (ਰਾਹੁਲ) : ਨਾਭਾ ਬਲਾਕ ਦੇ ਪਿੰਡ ਸ਼ਾਹਪੁਰ ਵਿਖੇ ਪੁਨਰ ਸੁਰਜੀਤ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਸ਼ਾਹਪੁਰ ਵੱਲੋਂ ਕਰਵਾਏ ਗਏ ਧਾਰਮਿਕ ਪ੍ਰੋਗਰਾਮ 'ਚ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਤੋਂ ਪ੍ਰਧਾਨ ਮੰਤਰੀ ਮੋਦੀ ਵਲੋਂ ਭਾਜਪਾ-ਅਕਾਲੀ ਗਠਜੋੜ ਬਾਰੇ ਕੋਰੀ ਨਾਂਹ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਬਾਦਲ ਦਲ ਦਾ ਭਵਿੱਖ ਨਰਿੰਦਰ ਮੋਦੀ ਦੇ ਕਹਿਣ 'ਤੇ ਖ਼ਤਮ ਨਹੀਂ ਹੋਇਆ। ਉਨ੍ਹਾਂ ਦਾ ਭਵਿੱਖ ਤਾਂ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਹੀ ਖ਼ਤਮ ਹੋ ਗਿਆ ਸੀ।

ਬਹਿਬਲ ਕਲਾ ਅਤੇ ਕੋਟਕਪਰਾ ਗੋਲੀਕਾਂਡ ਨੂੰ ਲੈ ਕੇ ਸੁਖਬੀਰ ਬਾਦਲ ਨੂੰ ਸਿੱਟੇ ਵੱਲੋਂ ਤਲਬ ਕਰਨ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜੋ ਬਾਦਲਾਂ ਵੱਲੋਂ ਗਲਤੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਭੁਗਤਣੀਆਂ ਤਾਂ ਪੈਣਗੀਆਂ। ਉਨ੍ਹਾਂ ਕਿਹਾ ਕਿ ਦੁਨੀਆਦਾਰੀ ਅੱਗੇ ਜੋ ਗੁਨਾਹ ਕਰਦਾ ਹੈ, ਉਸ ਦੇ ਅੱਗੇ ਗਲਤੀਆਂ ਮੰਨ ਲੈਂਦਾ ਹੈ ਪਰ ਜੋ ਗੁਰੂ ਦੀ ਹਜ਼ੂਰੀ ਵਿੱਚ ਹੀ ਗੁਨਾਹ ਕਰਦਾ ਹੈ, ਉਸ ਦੇ ਗੁਨਾਹ ਕਿੱਥੇ ਬਖਸ਼ੇ ਜਾਣੇ ਹਨ। ਜੋ ਕਰਮ ਕੀਤੇ ਹਨ, ਉਹ ਭੁਗਤਣੇ ਤਾਂ ਪੈਣਗੇ ਹੀ। ਭਾਵੇਂ ਕਿ ਸਰਕਾਰਾਂ ਇਨ੍ਹਾਂ ਨੂੰ ਸਜ਼ਾ ਨਾ ਦੇਣ ਪਰ ਸਾਨੂੰ ਪਰਮਾਤਮਾ ਅਕਾਲ ਪੁਰਖ 'ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਸਜ਼ਾ ਤਾਂ ਜ਼ਰੂਰ ਮਿਲੇਗੀ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਨਾਭੇ ਦੇ ਪੁਨਰ ਸੁਰਜੀਤ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਸ਼ਾਹਪੁਰ ਹਨ।


author

Babita

Content Editor

Related News