ਪੈਸੇ ਕਮਾਉਣ ਦੇ ਲਾਲਸਾ ਨੇ ਬਣਾ ਦਿੱਤਾ ਹਥਿਆਰ ਸਮੱਗਲਰ, ਪਟਿਆਲਾ ਪੁਲਸ ਨੇ ਫੜਿਆ ਵੱਡਾ ਗੈਂਗ

Monday, Jul 13, 2026 - 06:25 PM (IST)

ਪੈਸੇ ਕਮਾਉਣ ਦੇ ਲਾਲਸਾ ਨੇ ਬਣਾ ਦਿੱਤਾ ਹਥਿਆਰ ਸਮੱਗਲਰ, ਪਟਿਆਲਾ ਪੁਲਸ ਨੇ ਫੜਿਆ ਵੱਡਾ ਗੈਂਗ

ਪਟਿਆਲਾ (ਬਲਜਿੰਦਰ) : ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸ: ਪ੍ਰਦੀਪ ਸਿੰਘ ਬਾਜਵਾ ਅਤੇ ਥਾਣਾ ਸਦਰ ਰਾਜਪੁਰਾ ਦੇ ਐੱਸ.ਐੱਚ.ਓ. ਇੰਸ: ਕ੍ਰਿਪਾਲ ਸਿੰਘ ਮੋਹੀ ਦੀ ਅਗਵਾਈ ਹੇਠ ਇਕ ਸਾਂਝੇ ਆਪਰੇਸ਼ਨ ਵਿਚ ਇਕ ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 15 ਪਿਸਟਲਾਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਗੈਂਗਸਟਰਵਾਦ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਵੈਭਵ ਚੌਧਰੀ ਐਸ.ਪੀ. ਹੈਡਕੁਆਟਰ, ਡੀ.ਐਸ.ਪੀ. ਇਨਵੈਸਟੀਗੇਸ਼ਨ ਸੁਖਅਮ੍ਰਿੰਤ ਸਿੰਘ ਰੰਧਾਵਾ, ਮਨਜੀਤ ਸਿੰਘ ਡੀ.ਐਸ.ਪੀ ਰਾਜਪੁਰਾ ਦੀ ਨਿਗਰਾਨੀ ਹੇਠ ਚੱਲੇ ਆਪਰੇਸ਼ਨ ਵਿਚ ਵਿਸ਼ਾਲ ਪੁੱਤਰ ਨੱਥੂ ਰਾਮ ਵਾਸੀ ਵਾਰਡ ਨੰਬਰ 4 ਹੰਸ ਨਗਰ, ਪਿੰਡ ਗੜਦੀਵਾਲ ਜ਼ਿਲ੍ਹਾ ਹੁਸਿਆਰਪੁਰ ਉਮਰ 20 ਸਾਲ, ਸੁਭਾਸ ਪੁੱਤਰ ਖੁਸਹਾਲੀ ਰਾਮ ਵਾਸੀ ਸੀਅਢੇਰੀ ਸੀਸਗੜ ਥਾਣਾ ਸਨੇਰੀ ਜ਼ਿਲ੍ਹਾ ਬਰੇਲੀ ਯੂਪੀ ਉਮਰ 20 ਸਾਲ, ਜਿੰਦਰ ਉਰਫ ਸਾਗਰ ਉਰਫ ਭੈਰੇ ਪੁੱਤਰ ਰਿੰਕੂ ਵਾਸੀ ਪਿੰਡ ਟੱਲਾ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਉਮਰ 21 ਸਾਲ, ਬਾਦਲ ਕੁਮਾਰ ਪੁੱਤਰ ਨੱਥੂ ਵਾਸੀ ਭਾਰਗਵ ਕੈਂਪ ਥਾਣਾ ਰਾਮਾ ਮੰਡੀ ਜ਼ਿਲ੍ਹਾ ਜਲੰਧਰ ਉਮਰ 20 ਸਾਲ ਨੂੰ ਨੈਸ਼ਨਲ ਹਾਈਵੇ (ਦਿੱਲੀ-ਜਲੰਧਰ ਜੀਟੀ ਰੋਡ) ਨੇੜੇ ਬਸੰਤਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਤੋਂ 15 ਪਿਸਟਲਾਂ ਅਤੇ 30 ਰੌਂਦ ਬਰਾਮਦ ਕੀਤੇ ਗਏ ਹਨ। 

ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਮੈਂਬਰ ਮੱਧ ਪ੍ਰਦੇਸ਼, ਇੰਦੌਰ ਦੇ ਅੰਦਰੂਨੀ ਖੇਤਰਾਂ ਵਿਚੋਂ ਨਜਾਇਜ਼ ਤੌਰ 'ਤੇ ਬਣੇ ਹੋਏ ਅਸਲਾ ਕਾਰਖਾਨਿਆਂ ਵਿਚੋਂ ਤਿਆਰ ਹੋਏ ਅਸਲਾ ਐਮੋਨੀਸਨ ਨੂੰ ਪੰਜਾਬ ਵਿਚ ਸਪਲਾਈ ਕਰਦੇ ਸਨ। ਐਸ.ਐਸ.ਪੀ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰ, ਗੈਗਸਟਰ ਸੋਨੂੰ ਖੇਤਰੀ ਵਾਸੀ ਨਵਾਂ ਸ਼ਹਿਰ ਜੋ ਕਿ ਜੇਲ ਵਿਚ ਬੰਦ ਹੈ ਦੇ ਸੰਪਕਰ ਵਿੱਚ ਸੀ। ਸੋਨੂੰ ਖੇਤਰੀ ’ਤੇ ਕਤਲ, ਇਰਾਦਾ ਕਤਲ, ਡਕੈਤੀ, ਅਗਵਾ ਅਤੇ ਲੁੱਟਖੋਹ ਆਦਿ ਦੇ ਕੇਸ ਦਰਜ ਹਨ, ਇਹ ਬਰਾਮਦ ਹਥਿਆਰ ਸੋਨੂੰ ਖੇਤਰੀ ਗੈਂਗ ਦੇ ਮੈਬਰਾਂ ਨੂੰ ਸਪਲਾਈ ਹੋਣੇ ਸੀ ਜਿਨਾਂ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ।

ਐਸ.ਐਸ.ਪੀ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਕਿ ਉਕਤ ਵਿਅਕਤੀ ਛੋਟੀ ਉਮਰ ਕਰੀਬ 20-21 ਸਾਲ ਦੇ ਨੌਜਵਾਨ ਹਨ ਜੋ ਕਿ ਫਲਿਪ ਕਾਰਡ ਆਦਿ ਡਿਲਵਰੀ ਸਿਸਟਮ ਵਿਚ ਨੌਕਰੀ ਕਰਦੇ ਸਨ ਪ੍ਰੰਤੂ ਪੈਸੇ ਦੀ ਲਾਲਸਾ ਵਿਚ ਉਨ੍ਹਾਂ ਨੂੰ ਹਥਿਆਰ ਸਮੱਗਲਿੰਗ ਦੇ ਮੁਨਾਫੇ ਵਾਲੇ ਵਪਾਰ ਵਿਚ ਖਿੱਚ ਲਿਆ, ਕਿਉਂਕਿ ਉਕਤ ਵਿਅਕਤੀ ਫਲਿਪ ਕਾਰਡ ਆਦਿ ਯੂਨੀਫਾਰਮ ਪਾ ਕੇ ਬੱਸ ਅਤੇ ਰੇਲਵੇ ਸਾਧਨਾ ਵਿਚ ਸਫਰ ਕਰਦੇ ਸਨ ਤਾਂ ਕਿ ਕੋਈ ਉਨ੍ਹਾਂ ਪਰ ਸ਼ੱਕ ਨਾ ਕਰੇ ਅਤੇ ਹਥਿਆਰਾਂ ਦੀ ਪੈਕਿੰਗ ਵੀ ਉਨ੍ਹਾਂ ਵੱਲੋਂ ਫਲਿਪ ਕਾਰਡ ਆਦਿ ਪੁਰਾਣੇ ਡੱਬਿਆਂ ਆਦਿ ਵਿਚ ਕੀਤੀ ਜਾਂਦੀ ਸੀ। ਇਸ ਗਿਰੋਹ ਦੇ ਮੈਬਰ ਗੈਗਸਟਰ ਸੋਨੂੰ ਖੱਤਰੀ ਗਿਰੋਹ ਦੇ ਸੰਪਰਕ ਵਿਚ ਸਨ। 


author

Gurminder Singh

Content Editor

Related News